FacebookTwitterg+Mail

ਜਨਤਾ ਕਰਫਿਊ : 5 ਵਜਦਿਆਂ ਹੀ ਬਾਲੀਵੁੱਡ ਸਿਤਾਰਿਆਂ ਨੇ ਘਰ ਦੀਆਂ ਛੱਤ 'ਤੇ ਜਾ ਕੇ ਵਜਾਈਆਂ ਥਾਲੀਆਂ, ਦੇਖੋ ਵੀਡੀਓ

janata curfew bollywood says thank you with taalis and thalis all videos
23 March, 2020 10:01:16 AM

ਨਵੀਂ ਦਿੱਲੀ (ਬਿਊਰੋ) : ਪੂਰੇ ਦੇਸ਼ ’ਚ ਲੋਕਾਂ ਨੇ ਐਤਵਾਰ ਦੀ ਸ਼ਾਮ ਨੂੰ ਘੰਟੀਆਂ, ਥਾਲੀਆਂ ਅਤੇ ਤਾੜੀਆਂ ਵਜਾ ਕੇ ਡਾਕਟਰੀ ਅਤੇ ਹੋਰ ਖੇਤਰਾਂ ਨਾਲ ਜੁੜੇ ਕਮਰਚਾਰੀਆਂ ਦਾ ਧੰਨਵਾਦ ਜਤਾਇਆ, ਜੋ ਕੋਰੋਨਾ ਵਾਇਰਸ ਦੇ ਵਿਰੁੱਧ ਜੰਗ ’ਚ ਅੱਗੇ ਵਧ ਕੇ ਮੋਰਚਾ ਸੰਭਾਲ ਰਹੇ ਹਨ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ‘ਜਨਤਾ ਕਰਫਿਊ’ ਦੀ ਅਪੀਲ ਦਾ ਸਮਰਥਨ ਕਰਦਿਆਂ ਡਾਕਟਰਾਂ, ਨਰਸਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਪ੍ਰਤੀ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ 5 ਵੱਜਦੇ ਹੀ ਦੇਸ਼ ਭਰ ਦੇ ਲੋਕ ਆਪਣੀ ਬਾਲਕੋਨੀ, ਲਾਅਨ ਅਤੇ ਛੱਤਾਂ ’ਤੇ ਬਾਹਰ ਨਿਕਲ ਆਏ ਤਾੜੀਆਂ ਦੀ ਗੜਗੜਾਹਟ ਨਾਲ ਆਕਾਸ਼ ਗੂੰਜ ਉੱਠਿਆ। ਇਸ ਦੌਰਾਨ ਬਾਲੀਵੁੱਡ ਸਿਤਾਰੇ ਵੀ ਪਿੱਛੇ ਨਾ ਰਹੇ। ਕੁੱਝ ਕਲਪਸ ਨੇ ਇਕੱਠੇ ਮਿਲ ਕੇ ਇਸ ਦਾ ਸਮਰਥਨ ਕੀਤਾ।

ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ

ਇਸ ਮੌਕੇ ’ਤੇ ਬੱਚਨ ਪਰਿਵਾਰ ਦਾ ਜ਼ਬਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਾਮੀ ਪੰਜ ਵਜਦੇ ਹੀ ਅਭਿਸ਼ੇਕ ਬੱਚਨ ਆਪਣੇ ਪਿਤਾ ਅਮਿਤਾਭ ਬੱਚਨ, ਪਤਨੀ ਐਸ਼ਵਰਿਆ, ਧੀ ਆਰਾਧਿਆ ਅਤੇ ਭਣੇਵੀ ਸ਼ਵੇਤਾ ਨੰਦਾ ਨਾਲ ਛੱਤ ’ਤੇ ਪਹੁੰਚ ਗਏ ਅਤੇ ਤਾੜੀਆਂ ਵਜਾਉਣ ਲੱਗੇ। ਇਸ ਦੌਰਾਨ ਆਰਾਧਿਆ ਅਤੇ ਐਸ਼ਵਰਿਆ ਘੰਟੀ ਵਜਾਉਂਦੀ ਹੋਈ ਨਜ਼ਰ ਆਈਆਂ। ਕਾਫ਼ੀ ਦੇਰ ਤੱਕ ਬੱਚਨ ਪਰਿਵਾਰ ਛੱਤ ’ਤੇ ਰੁਕਿਆ ਰਿਹਾ।


ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ 
ਰਣਵੀਰ ਸਿੰਘ ਤੇ ਦੀਪੀਕਾ ਪਾਦੁਕੋਣ ਵੀ ਵੱਖਰੇ ਅੰਦਾਜ਼ ਵਿਚ ਜਨਤਾ ਕਰਫਿਊ ਦਾ ਸਮਰਥਨ ਕਰਦੇ ਹੋਏ ਦਿਖਾਈ ਦਿੱਤੇ। ਸ਼ਾਮ ਪੰਜ ਵਜਦੇ ਹੀ ਦੋਵੇਂ ਆਪਣੀ ਬਾਲਕਨੀ ’ਤੇ ਆ ਗਏ ਅਤੇ ਤਾੜੀਆਂ ਵਜਾਉਣ ਲੱਗੇ। ਇਸ ਦੌਰਾਨ ਉਨ੍ਹਾਂ ਨੇ ਚੱਕ ਦੇ ਇੰਡੀਆ ਗੀਤ ਵੀ ਵਜਾ ਰੱਖਿਆ ਸੀ। ਥੋੜ੍ਹੀ ਦੇਰ ਬਾਅਦ ਦੀਪਿਕਾ ਨੇ ਘੰਟੀ ਵਜਾਉਣਾ ਸ਼ੁਰੂ ਕਰ ਦਿੱਤਾ। ਦੋਨਾਂ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ।


ਬੌਬੀ ਦਿਓਲ ਤੇ ਤਾਨੀਆ
ਸਮਰਥਨ ਜਤਾਉਣ ਵਿਚ ਬੌਬੀ ਦਿਓਲ ਅਤੇ ਉਨ੍ਹਾਂ ਦੀ ਪਤਨੀ ਤਾਨੀਆ ਵੀ ਬਿਲਕੁਲ ਪਿੱਛੇ ਨਾ ਰਹੇ। ਕੋਰੋਨਾ ਵਾਇਰਸ ਦੇ ਦੌਰਾਨ ਕੰਮ ’ਤੇ ਲੱਗੇ ਵੀਰਾਂ ਨੂੰ ਸਲਾਮ ਕਰਨ ਲਈ ਇਸ ਕਪਲ ਨੇ ਉਨ੍ਹਾਂ ਦਾ ਤਾੜੀਆਂ ਵਜਾ ਕੇ ਧੰਨਵਾਦ ਕੀਤਾ।


ਵਿਵੇਕ ਓਬਰਾਏ ਅਤੇ ਪ੍ਰਿਅੰਕਾ
ਇਸ ਮੌਕੇ ’ਤੇ ਵਿਵੇਕ ਓਬਰਾਏ ਵੀ ਆਪਣੀ ਪਤਨੀ ਅਤੇ ਬੱਚਿਆਂ ਨਾਲ ਸਮਰਥਨ ਜਤਾਉਂਦੇ ਆਪਣੀ ਬਾਲਕਨੀ ’ਤੇ ਨਜ਼ਰ  ਆਏ। ਦੋਵੇਂ ਪਤੀ-ਪਤਨੀ ਇਸ ਦੌਰਾਨ ਤਾੜੀਆਂ ਵਜਾ ਰਹੇ ਸਨ ਜਦੋਂਕਿ ਉਨ੍ਹਾਂ ਦੇ ਬੱਚਿਆਂ ਦੇ ਹੱਥਾਂ ’ਚ ਘੰਟੀਆਂ ਸੀ।

 
 
 
 
 
 
 
 
 
 
 
 
 
 

#5baje5minute #jantacurfew #coronaviruspandemic #prayersforcoronafreeworld #coronafighters

A post shared by Vivek Oberoi (@vivekoberoi) on Mar 22, 2020 at 4:46am PDT

 


Tags: Janata CurfewNarendra ModiRanveer SinghDeepika PadukoneKaran JoharAkshay KumarBollywood StarsCoronavirus

About The Author

manju bala

manju bala is content editor at Punjab Kesari