FacebookTwitterg+Mail

'ਦੋਸਤਾਨਾ 2' ਦੀ ਸ਼ੂਟਿੰਗ ਲਈ ਪਟਿਆਲਾ ਪਹੁੰਚੀ ਜਾਹਨਵੀ

janhvi kapoor
20 November, 2019 04:09:44 PM

ਪਟਿਆਲਾ (ਬਿਊਰੋ) — ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਆਪਣੀ ਨਵੀਂ ਫਿਲਮ 'ਦੋਸਤਾਨਾ 2' ਦੀ ਸ਼ੂਟਿੰਗ ਲਈ ਸੋਮਵਾਰ ਦੇਰ ਰਾਤ ਪਟਿਆਲਾ ਪਹੁੰਚੀ ਸੀ। ਇਸ ਤੋਂ ਬਾਅਦ ਉਹ ਨਾਭਾ 'ਚ ਸ਼ੂਟਿੰਗ ਕਰਨ ਲਈ ਨਿਕਲ ਗਈ ਸੀ। ਸਵੇਰੇ ਸ਼ੂਟਿੰਗ ਤੋਂ ਵਾਪਸ ਆ ਕੇ ਉਹ ਬਾਰਾਂਦਰੀ ਸਥਿਤ ਇਕ ਹੋਟਲ 'ਚ ਰੁਕੀ। ਮੰਗਲਵਾਰ ਦੁਪਿਹਰ ਉਹ ਬਾਗੜੀਆ ਪਿੰਡ ਦੀ ਹਵੇਲੀ 'ਚ ਗਈ, ਜਿਥੇ ਦੇਰ ਸ਼ਾਮ ਤੱਕ ਫਿਲਮ ਦੀ ਸ਼ੂਟਿੰਗ ਜਾਰੀ ਸੀ। ਫਿਲਮ ਦੀ ਸ਼ੂਟਿੰਗ ਦੀ ਖਬਰ ਸੁਣਦੇ ਹੀ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸਾਲ 2008 'ਚ ਬਾਕਸ ਆਫਿਸ 'ਤੇ ਸੁਪਰਹਿੱਟ ਰਹੀ ਫਿਲਮ 'ਦੋਸਤਾਨਾ' ਦਾ ਸੀਕਵਲ 'ਦੋਸਤਾਨਾ 2' 'ਚ ਜਾਹਨਵੀ ਕਪੂਰ, ਆਰਿਅਨ, ਲਕਸ਼ ਤੋਂ ਇਲਾਵਾ ਰਾਜ ਬੱਬਰ ਵੀ ਨਜ਼ਰ ਆਉਣਗੇ। ਫਿਲਮ ਦੇ ਨਿਰਦੇਸ਼ਕ ਕੋਲੀਨ ਕਈ ਦਿਨਾਂ ਤੋਂ ਪਟਿਆਲਾ 'ਚ ਹੀ ਰਹਿ ਰਹੇ ਹਨ।

ਦੱਸ ਦਈਏ ਕਿ ਕੋਲੀਨ ਨੇ ਇਸ ਤੋਂ ਪਹਿਲਾਂ 'ਸੰਜੂ' ਤੇ 'ਪੀਕੇ' 'ਚ ਰਾਜਕੁਮਾਰ ਹਿਰਾਨੀ ਨੂੰ, 'ਭਾਗ ਮਿਲਖਾ ਭਾਗ' 'ਚ ਰਾਕੇਸ਼ ਓਮਪ੍ਰਕਾਸ਼ ਮੇਹਰਾ ਨੂੰ ਅਤੇ 'ਤਲਾਸ਼' 'ਚ ਰੀਮਾ ਕਾਗਤੀ ਨੂੰ ਅਸਿਸਟੇਂਟ ਕੀਤਾ ਹੈ। ਫਿਲਮ ਦਾ ਪਹਿਲਾਂ ਸ਼ੈਡਿਊਲ ਪਟਿਆਲਾ, ਚੰਡੀਗੜਵ ਤੇ ਉੱਤਰ ਭਾਰਤ ਦੀ ਦੂਜੀ ਲੋਕੇਸ਼ਨ 'ਚ 22 ਦਿਨਾਂ ਤੱਕ ਹੋਵੇਗਾ।


Tags: Janhvi KapoorDostana 2PatlaAbhishek BanerjeeKartik Aaryan

About The Author

sunita

sunita is content editor at Punjab Kesari