FacebookTwitterg+Mail

ਸਮਾਜਿਕ ਮੁੱਦਿਆਂ ’ਤੇ ਆਧਾਰਿਤ ਫਿਲਮ ’ਚ ਕੰਮ ਕਰਨਾ ਚਾਹੁੰਦੀ ਹੈ ਜਾਨਹਵੀ ਕਪੂਰ

janhvi kapoor
02 February, 2020 10:50:19 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਦਾ ਕਹਿਣਾ ਹੈ ਕਿ ਉਹ ਸਮਾਜਿਕ ਮੁੱਦਿਆਂ ’ਤੇ ਆਧਾਰਿਤ ਫਿਲਮ ’ਚ ਕੰਮ ਕਰਨਾ ਚਾਹੁੰਦੀ ਹੈ। ਫਿਲਮ ਮੇਕਰ ਬੋਨੀ ਕਪੂਰ ਅਤੇ ਸਵ. ਅਦਾਕਾਰਾ ਸ਼੍ਰੀਦੇਵੀ ਦੀ ਧੀ ਜਾਨਹਵੀ ਕਪੂਰ ਨੇ ਕਿਹਾ ਹੈ ਕਿ ਉਂਝ ਤਾਂ ਇਸ ਦੁਨੀਆ ਵਿਚ ਕਈ ਤਰ੍ਹਾਂ ਦੇ ਸਮਾਜਿਕ ਮੁੱਦੇ ਹਨ, ਜਿਨ੍ਹਾਂ ’ਤੇ ਆਧਾਰਿਤ ਫਿਲਮਾਂ ਕਰਨਾ ਚਾਹਾਂਗੀ ਪਰ ਮੇਰੇ ਹਿਸਾਬ ਨਾਲ ਮੈਂਟਲ ਹੈਲਥ ਇਸ ਸਮੇਂ ਸਭ ਤੋਂ ਜ਼ਰੂਰੀ ਵਿਸ਼ਾ ਹੈ, ਜਿਸ ’ਤੇ ਮੈਂ ਸਭ ਤੋਂ ਪਹਿਲਾਂ ਫਿਲਮ ਕਰਨੀ ਹੈ।
Related image
ਇਸੇ ਨਾਲ ਰਲਦਾ-ਮਿਲਦਾ ਵਿਸ਼ਾ ਹੈ ਰਿਲੇਸ਼ਨਸ਼ਿਪ ਡਰਾਮਾਸ, ਇਸ ਵਿਸ਼ੇ ’ਤੇ ਵੀ ਕੋਈ ਚੰਗੀ ਕਹਾਣੀ ਮਿਲੇ ਤਾਂ ਮੈਂ ਫਿਲਮ ਕਰਨੀ ਹੈ। ਹਿਊਮਨ ਸਾਇਕੀ ਅਜਿਹਾ ਵਿਸ਼ਾ ਹੈ, ਜੋ ਮੈਨੂੰ ਹਮੇਸ਼ਾ ਤੋਂ ਹੀ ਆਕਰਸ਼ਿਤ ਕਰਦਾ ਹੈ। ਇਕ ਇਨਸਾਨ ਦਾ ਦਿਮਾਗ ਬਹੁਤ ਹੀ ਗੁੰਝਲਦਾਰ ਹੁੰਦਾ ਹੈ। ਇੰਨਾ ਗੁੰਝਲਦਾਰ, ਜਿਸ ਵਿਚ ਇਕ ਚੰਗੀ ਜ਼ਿੰਦਗੀ ਵੀ ਮੁਸ਼ਕਲਾਂ ਨਾਲ ਭਰੀ ਹੋਈ ਲੱਗਦੀ ਹੈ। ਮੈਂ ਕਿਸੇ ਅਜਿਹੇ ਹੀ ਕਿਰਦਾਰ ਦੀ ਗੁੰਝਲਤਾ ਨੂੰ ਐਕਸਪਲੋਰ ਕਰਨਾ ਚਾਹਾਂਗੀ।


Tags: Janhvi KapoorDhadakGunjan SaxenaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari