ਮੁੰਬਈ (ਬਿਊਰੋ)— ਮਦਰਜ਼ ਡੇਅ 'ਤੇ ਸ਼੍ਰੀਦੇਵੀ ਦੀ ਧੀ ਜਾਹਨਵੀ ਕਪੂਰ ਨੇ ਉਨ੍ਹਾਂ ਦੀ ਯਾਦ 'ਚ ਆਪਣੇ ਇੰਸਟਾਗਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ ਵਿਚ ਨੰਨ੍ਹੀ ਜਾਨਹਵੀ ਆਪਣੀ ਮਾਂ ਨਾਲ ਨਜ਼ਰ ਆ ਰਹੀ ਹੈ, ਹਾਲਾਂਕਿ ਜਾਹਨਵੀ ਨੇ ਇਸ ਤਸਵੀਰ ਦਾ ਕੋਈ ਕੈਪਸ਼ਨ ਨਹੀਂ ਦਿੱਤਾ ਹੈ। ਤਸਵੀਰ ਵਿਚ ਸ਼੍ਰੀਦੇਵੀ ਅਤੇ ਜਾਹਨਵੀ ਦੋਵਾਂ ਨੇ ਹੀ ਡੰਗਰੀ ਪਹਿਨੀ ਹੈ। ਸ਼੍ਰੀਦੇਵੀ ਬਲੈਕ ਡੰਗਰੀ- ਵਾਈਟ ਟਾਪ ਅਤੇ ਜਾਹਨਵੀ ਬਲੂ ਡੰਗਰੀ-ਰੈੱਡ ਟਾਪ 'ਚ ਨਜ਼ਰ ਆ ਰਹੀ ਹੈ।
ਜਾਹਨਵੀ ਦੀ ਛੋਟੀ ਭੈਣ ਖੁਸ਼ੀ ਕਪੂਰ ਨੇ ਵੀ ਇੰਸਟਾਗ੍ਰਾਮ 'ਤੇ ਮਦਰਜ਼ ਡੇਅ 'ਤੇ ਸ਼੍ਰੀਦੇਵੀ ਨੂੰ ਯਾਦ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ 24 ਫਰਵਰੀ ਨੂੰ ਦੁਬਈ ਦੇ ਹੋਟਲ 'ਚ ਬਾਥਟੱਬ ਵਿਚ ਡੁੱਬਣ ਕਾਰਨ ਸ਼੍ਰੀਦੇਵੀ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਅਚਾਨਕ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਫੈਨਸ ਨੂੰ ਵੀ ਡੂੰਘਾ ਧੱਕਾ ਲੱਗਾ ਸੀ। ਮਦਰਸ ਡੇਅ 'ਤੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਨਾਲ ਤਸਵੀਰ ਸ਼ੇਅਰ ਕੀਤੀ ਹੈ।
ਕਰਨ ਜੌਹਰ ਨੇ ਟਵਿਟਰ 'ਤੇ ਲਿਖਿਆ ਕਿ I love mothers ....I love my mother ....am proud to be a mother...#HappyMothersDay ❤️ ''ਮੈਂ ਆਪਣੀ ਮਾਂ ਨੂੰ ਪਿਆਰ ਕਰਦਾ ਹਾਂ ਅਤੇ ਮਾਂ ਬਣ ਕੇ ਬਹੁਤ ਖੁਸ਼ ਹਾਂ।''
ਐਸ਼ਵਰਿਆ ਨੇ ਵੀ ਆਪਣੀ ਧੀ ਅਤੇ ਆਪਣੀ ਮਾਂ ਨਾਲ ਇੰਸਟਾਗਰਾਮ 'ਤੇ ਤਸਵੀਰ ਸ਼ੇਅਰ ਕੀਤੀ।
ਅਮਿਤਾਭ ਬੱਚਨ ਨੇ ਵੀ ਆਪਣੀ ਮਾਂ ਨਾਲ ਇਕ ਤਸਵੀਰ ਸ਼ੇਅਰ ਕੀਤੀ।