FacebookTwitterg+Mail

ਮਸਤੀ ਦੌਰਾਨ ਭੈਣ ਜਾਨਹਵੀ ਨੂੰ ਕਿੱਸ ਕਰਦੀ ਦਿਖੀ ਖੁਸ਼ੀ, ਵੀਡੀਓ ਵਾਇਰਲ

janhvi kapoor
02 June, 2018 01:09:52 PM

ਮੁੰਬਈ (ਬਿਊਰੋ)— ਜਾਨਹਵੀ ਕਪੂਰ ਨੇ ਪਹਿਲੀ ਬਾਲੀਵੁੱਡ ਫਿਲਮ ਦੇ ਰਿਲੀਜ਼ ਹੋਣ ਤੋਂ ਮਹੀਨਾ ਪਹਿਲਾਂ ਮੈਗਜ਼ੀਨ ਫੋਟੋਸ਼ੂਟ ਕਰਾਇਆ ਹੈ। ਅਦਾਕਾਰਾ ਦੇ ਪਹਿਲੇ ਫੋਟੋਸ਼ੂਟ ਦੌਰਾਨ ਸੈੱਟ ਤੇ ਉਨ੍ਹਾਂ ਦੀ ਭੈਣ ਖੁਸ਼ੀ ਕਪੂਰ ਵੀ ਮੌਜੂਦ ਸੀ।  ਦੋਵਾਂ ਭੈਣਾਂ ਨੇ ਸ਼ੂਟ ਤੋਂ ਬਾਅਦ ਸੈੱਟ 'ਤੇ ਕਾਫ਼ੀ ਮਸਤੀ ਕੀਤੀ। ਜਾਨਹਵੀ ਨੇ ਸੋਸ਼ਲ ਮੀਡੀਆ 'ਤੇ ਖੁਸ਼ੀ ਨਾਲ ਕਈ ਵੀਡੀਓਜ਼ ਸ਼ੇਅਰ ਕੀਤੀਆਂ ਹਨ।

ਇਨ੍ਹਾਂ 'ਚੋਂ ਇਕ ਵੀਡੀਓ ਫੈਨਜ਼ ਵਿਚਕਾਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿਚ ਖੁਸ਼ੀ ਆਪਣੀ ਵੱਡੀ ਭੈਣ ਜਾਨਹਵੀ ਨੂੰ ਗੱਲ੍ਹ 'ਤੇ ਕਿੱਸ ਕਰਦੀ ਹੈ। ਵੀਡੀਓ 'ਚ ਜਾਨਹਵੀ ਆਪਣੇ ਫੈਨਜ਼ ਨਾਲ ਗੱਲ ਕਰਦੇ ਹੋਏ ਕਹਿੰਦੀ ਹੈ, guys ਮੇਰੇ ਕੋਲ ਤੁਹਾਡੇ ਲਈ ਸਰਪ੍ਰਾਇਜ ਹੈ। ਉਦੋ ਹੀ ਸਕਰੀਨ 'ਤੇ ਖੁਸ਼ੀ ਕਪੂਰ ਨਜ਼ਰ ਆਉਂਦੀ ਹੈ। ਦੋਵੇਂ ਭੈਣਾਂ ਗਲੇ ਮਿਲਦੀਆਂ ਹਨ ਅਤੇ ਫਿਰ ਜਾਨਹਵੀ ਖੁਸ਼ੀ ਨੂੰ ਕਹਿੰਦੀ ਹੈ, ''ਮੈਨੂੰ ਕਿੱਸ ਕਰੋ be cute.''

ਵੀਡੀਓ ਵਿਚ ਦੋਵਾਂ ਭੈਣਾਂ ਦੀ ਬਾਂਡਿੰਗ ਦੇਖਦੇ ਹੀ ਬਣਦੀ ਹੈ। ਉਹ ਦੋਵੇਂ ਅਕਸਰ ਹਰ ਇਵੈਂਟ ਵਿਚ ਇਕੱਠੇ ਨਜ਼ਰ ਆਉਂਦੀਆਂ ਹਨ। ਦੋਵੇਂ ਭੈਣਾਂ ਇਕ-ਦੂੱਜੇ ਦੇ ਕਾਫ਼ੀ ਕਰੀਬ ਹਨ। ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਛੋਟੀ ਭੈਣ ਖੁਸ਼ੀ, ਜਾਨਹਵੀ ਦਾ ਖਿਆਲ ਰੱਖਦੀ ਹੈ।

ਉਥੇ ਹੀ ਇੰਸਟਾ 'ਤੇ ਜਾਨਹਵੀ ਦੇ ਫੈਨਕਲੱਬ 'ਤੇ ਉਨ੍ਹਾਂ ਦੇ ਪਹਿਲਾਂ ਮੈਗਜ਼ੀਨ ਫੋਟੋਸ਼ੂਟ ਦੇ ਕਈ ਵੀਡੀਓ ਮੌਜੂਦ ਹਨ। ਜਾਨਹਵੀ ਕਪੂਰ ਦੇ ਇਹ ਵੀਡੀਓਜ਼ ਫੈਨਜ਼ ਵਿਚਕਾਰ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ। ਪਹਿਲਾਂ ਫੋਟੋਸ਼ੂਟ ਵਿਚ ਜਾਨਹਵੀ ਗਲੈਮਰਸ ਲੁੱਕ ਵਿਚ ਨਜ਼ਰ ਆਈ। ਉਹ ਫਿਲਮ 'ਧੜਕ' ਨਾਲ ਬਾਲੀਵੁੱਡ ਵਿਚ ਡੈਬਿਊ ਕਰ ਰਹੀ ਹੈ।


Tags: Janhvi Kapoor Khushi KapoorKissVideoDhadak

Edited By

Manju

Manju is News Editor at Jagbani.