FacebookTwitterg+Mail

Pics : ਪਿਤਾ ਬੋਨੀ ਕਪੂਰ ਨਾਲ ਏਅਰਪੋਰਟ 'ਤੇ ਨਜ਼ਰ ਆਈਆਂ ਜਾਨਹਵੀ-ਖੁਸ਼ੀ

janhvi kapoor
19 June, 2018 03:47:52 PM

ਮੁੰਬਈ (ਬਿਊਰੋ)— ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਜਾਨਹਵੀ ਕਪੂਰ ਪਿਛਲੇ ਕਾਫੀ ਦਿਨਾਂ ਤੋਂ ਪਰਿਵਾਰ ਨਾਲ ਲੰਡਨ 'ਚ ਛੁੱਟੀਆਂ ਦਾ ਆਨੰਦ ਮਨਾ ਰਹੀ ਸੀ। ਸੋਨਮ ਕਪੂਰ, ਰਿਆ ਕਪੂਰ, ਅੰਸ਼ੁਲਾ ਨਾਲ ਛੁੱਟੀਆਂ ਮਨਾਉਣ ਤੋਂ ਬਾਅਦ ਜਾਨਹਵੀ ਆਪਣੀ ਭੈਣ ਖੁਸ਼ੀ ਕਪੂਰ ਅਤੇ ਪਿਤਾ ਬੋਨੀ ਕਪੂਰ ਨਾਲ ਵਾਪਸ ਮੁੰਬਈ ਆ ਗਈ ਹੈ।

Punjabi Bollywood Tadka

ਇਸ ਦੌਰਾਨ ਖੁਸ਼ੀ ਅਤੇ ਜਾਨਹਵੀ ਦੋਵੇਂ ਹੀ ਕੂਲ ਅੰਦਾਜ਼ 'ਚ ਨਜ਼ਰ ਆਈਆਂ। ਇਹ ਤਸਵੀਰਾਂ ਉਦੋਂ ਕਲਿਕ ਕੀਤੀਆਂ ਗਈਆਂ ਜਦੋਂ ਉਹ ਏਅਰਪੋਰਟ ਪਹੁੰਚੀਆਂ ਸਨ। ਖੁਸ਼ੀ ਕਪੂਰ ਮਾਡਲਿੰਗ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਉਹ ਅਕਸਰ ਆਪਣੇ ਸਟਾਇਲ ਕਰਕੇ ਚਰਚਾ 'ਚ ਰਹਿੰਦੀ ਹੈ। ਇਸ ਦੌਰਾਨ ਏਅਰਪੋਰਟ 'ਤੇ ਖੁਸ਼ੀ ਲਾਲ ਰੰਗ ਦੇ ਟ੍ਰਾਊਜ਼ਰ ਅਤੇ ਜੈਕੇਟ ਪਹਿਨੇ ਨਜ਼ਰ ਆਈ। ਉੱਥੇ ਹੀ ਜਾਨਹਵੀ ਟਰੈਕ ਸੂਟ 'ਚ ਦਿਖਾਈ ਦਿੱਤੀ।

Punjabi Bollywood Tadka
ਦੱਸਣਯੋਗ ਹੈ ਕਿ ਫਿਲਮ 'ਧੜਕ' ਦਾ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਕਰ ਰਹੇ ਹਨ, ਉੱਥੇ ਹੀ ਫਿਲਮ ਨੂੰ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਪ੍ਰੋਡਿਊਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਫਿਲਮ 20 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Janhvi Kapoor Boney Kapoor Khushi Kapoor Dhadak Airport Bollywood Actress

Edited By

Kapil Kumar

Kapil Kumar is News Editor at Jagbani.