FacebookTwitterg+Mail

Video : ਜਾਨਹਵੀ ਨਾਲ ਸੈਲਫੀ ਲੈਣ ਲਈ ਫੈਨਜ਼ ਹੋਏ ਬੇਤਾਬ, ਸਹਿਮੀ ਦੇਖ ਇਸ਼ਾਨ ਖੱਟਰ ਹੋਏ ਪ੍ਰੋਟੈਕਟਿਵ

janhvi kapoor
23 June, 2018 05:20:30 PM

ਮੁੰਬਈ (ਬਿਊਰੋ)— ਜਾਨਹਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਫਿਲਮ 'ਧੜਕ' 20 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਈਸ਼ਾਨ, ਜਾਹਨਵੀ ਦੇ ਪ੍ਰੋਟੈਕਟਿਵ ਬੁਆਏਫ੍ਰੈਂਡ ਦੀ ਭੂਮਿਕਾ 'ਚ ਨਜ਼ਰ ਆਉਣਗੇ ਪਰ ਅਸਲ ਜ਼ਿੰਦਗੀ 'ਚ ਵੀ ਈਸ਼ਾਨ ਘੱਟ ਪ੍ਰੋਟੈਕਟਿਵ ਨਹੀਂ ਹਨ। ਹਾਲ ਹੀ 'ਚ ਦੋਵੇਂ ਫਿਲਮ ਦੀ ਪ੍ਰਮੋਸ਼ਨਲ ਐਕਟੀਵਿਟੀ ਲਈ ਇਕ ਮਾਲ 'ਚ ਪੁੱਜੇ। ਇੱਥੋਂ ਨਿਕਲਦੇ ਸਮੇਂ ਕੁਝ ਅਜਿਹਾ ਹੋਇਆ, ਜਿਸ ਨੂੰ ਲੈ ਕੇ ਈਸ਼ਾਨ ਜਾਨਹਵੀ ਪ੍ਰਤੀ ਕਾਫੀ ਪ੍ਰੋਟੈਕਟਿਵ ਹੁੰਦੇ ਦਿਖੇ। ਅਸਲ 'ਚ ਇਕ ਕ੍ਰੇਜ਼ੀ ਫੈਨ ਲਗਾਤਾਰ ਦੋਹਾਂ ਨੂੰ ਫਾਲੋਅ ਕਰਨ ਲੱਗਾ ਅਤੇ ਵਾਰ-ਵਾਰ ਜਾਨਹਵੀ ਦੇ ਕਰੀਬ ਆ ਕੇ ਉਨ੍ਹਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰਨ ਲੱਗਾ। ਇਨ੍ਹਾਂ ਦੋਹਾਂ ਨਿਊਕਮਰ ਸਟਾਰਜ਼ ਪਿੱਛੇ ਕਾਫੀ ਭੀੜ ਸੀ। ਹਾਲਾਂਕਿ ਇਨ੍ਹਾਂ ਨਾਲ ਇਕ ਬਾਡੀਗਾਰਡ ਵੀ ਸੀ, ਜੋ ਲਗਾਤਾਰ ਦੋਹਾਂ ਨੂੰ ਪ੍ਰੋਟੈਕਟ ਕਰ ਰਿਹਾ ਸੀ ਪਰ ਇਹ ਕ੍ਰੇਜ਼ੀ ਫੈਨ ਜਿਵੇਂ ਪਿੱਛੇ ਹੋਣ ਲਈ ਤਿਆਰ ਨਹੀਂ ਸਨ। ਜਾਨਹਵੀ ਇਸ ਮੌਕੇ ਥੋੜ੍ਹੀ ਨਰਵਸ ਹੁੰਦੀ ਦਿਖੀ।

 

A post shared by @beingbilal_ on

ਅਜਿਹੇ 'ਚ ਖੁਦ ਈਸ਼ਾਨ ਨੇ ਜਾਨਹਵੀ ਦੀ ਪ੍ਰੋਟੈਕਸ਼ਨ ਕਰਨ ਦੀ ਜ਼ਿੰਮੇਵਾਰੀ ਸੰਭਾਲੀ। ਈਸ਼ਾਨ ਲਗਾਤਾਰ ਜਾਨਹਵੀ ਦੇ ਸਾਈਡ 'ਚ ਚੱਲਣ ਲੱਗੇ ਅਤੇ ਇਸ ਕ੍ਰੇਜ਼ੀ ਫੈਨ ਨੂੰ ਲਗਾਤਾਰ ਜਾਨਹਵੀ ਤੋਂ ਦੂਰ ਕਰਦੇ ਰਹੇ। ਇਨ੍ਹਾਂ ਦੀ ਅਜਿਹੀ ਹੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਫਿਲਮ ਦੀ ਗੱਲ ਕਰੀਏ ਤਾਂ ਸ਼ਸ਼ਾਂਕ ਖੇਤਾਨ ਦੇ ਨਿਰਦੇਸ਼ਨ 'ਚ ਬਣ ਰਹੀ ਇਸ ਫਿਲਮ ਦਾ ਪ੍ਰੋਡਕਸ਼ਨ ਕਰਨ ਜੌਹਰ ਅਤੇ ਹੀਰੂ ਜੌਹਰ ਕਰ ਰਹੇ ਹਨ। ਇਹ ਮਰਾਠੀ ਭਾਸ਼ਾ 'ਚ ਬਣੀ ਫਿਲਮ 'ਸੈਰਾਟ' ਦਾ ਹਿੰਦੀ ਰੀਮੇਕ ਹੈ।


Tags: Janhvi KapoorIshaan KhattarVideo Viral DhadakShashank Khaitan

Edited By

Chanda Verma

Chanda Verma is News Editor at Jagbani.