FacebookTwitterg+Mail

ਟੀ.ਵੀ. ਸ਼ੋਅ 'ਇੰਡੀਆਜ਼ ਬੈਸਟ ਡਰਾਮੇਬਾਜ਼' 'ਚ ਪਹੁੰਚੇ ਈਸ਼ਾਨ-ਜਾਨਹਵੀ, ਤਸਵੀਰਾਂ ਆਈਆਂ ਸਾਹਮਣੇ

janhvi kapoor
04 July, 2018 01:21:12 PM

ਮੁੰਬਈ (ਬਿਊਰੋ)—  ਸ਼੍ਰੀਦੇਵੀ ਦੀ ਧੀ ਜਾਨਹਵੀ ਕਪੂਰ ਲਈ ਇਹ ਮਹੀਨਾ ਬਹੁਤ ਹੀ ਖਾਸ ਹੈ ਕਿਉਂਕਿ ਇਸ ਮਹੀਨੇ ਦੇ ਅੰਤ 'ਚ ਉਨ੍ਹਾਂ ਦੀ ਪਹਿਲੀ ਫਿਲਮ 'ਧੜਕ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਸ਼ਾਹਿਦ ਕਪੂਰ ਦਾ ਭਰਾ ਈਸ਼ਾਨ ਖੱਟਰ ਵੀ ਨਜ਼ਰ ਆਉਣਗੇ।
Punjabi Bollywood Tadka
ਦੋਵਾਂ ਵਿਚਕਾਰ ਕੈਮਿਸਟ੍ਰੀ ਇਸ ਫਿਲਮ ਦੇ ਗੀਤ ਅਤੇ ਟਰੇਲਰ 'ਚ ਨਜ਼ਰ ਆ ਚੁੱਕਿਆ ਹੈ। ਇਹ ਨਜ਼ਾਰਾ ਇਕ ਵਾਰ ਫਿਰ ਟੀ.ਵੀ. ਦੇ ਸ਼ੋਅ 'ਇੰਡੀਆਜ਼ ਬੈਸਟ ਡਰਾਮੇਬਾਜ਼' ਦੇ ਸੈੱਟ 'ਤੇ ਦੇਖਣ ਨੂੰ ਮਿਲਿਆ। ਇੱਥੇ ਇਹ ਦੋਵੇਂ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਪਹੁੰਚੇ ਸਨ। ਇਸ ਦੌਰਾਨ ਇਸ ਮੰਚ 'ਤੇ ਜਾਨਹਵੀ ਅਤੇ ਈਸ਼ਾਨ ਨੇ ਖੂਬਸੂਰਤ ਡਾਂਸ ਪਰਫਾਰਮੈਨਸ ਵੀ ਕੀਤੀ।
Punjabi Bollywood Tadka
ਦੱਸਣਯੋਗ ਹੈ ਕਿ ਫਿਲਮ 'ਧੜਕ' ਦਾ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਕਰ ਰਹੇ ਹਨ, ਜਦਕਿ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਹੇਠ ਇਸ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਹ ਬਲਾਕਬਸਟਰ ਮਰਾਠੀ ਫਿਲਮ 'ਸੈਰਾਟ' ਦਾ ਰੀਮੇਕ ਹੈ। ਉੱਥੇ ਹੀ ਇਸ ਫਿਲਮ 'ਚ ਜਾਨਹਵੀ ਦੇ ਆਪੋਜ਼ਿਟ ਈਸ਼ਾਨ ਖੱਟਰ ਨਜ਼ਰ ਆਵੇਗਾ। ਇਹ ਫਿਲਮ 20 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Indias Best DramebaazJanhvi KapoorIshaan KhattarDhadakKaran JoharBollywood Actress

Edited By

Manju

Manju is News Editor at Jagbani.