FacebookTwitterg+Mail

ਮਾਂ ਸ਼੍ਰੀਦੇਵੀ ਨੂੰ ਛੱਡ ਬਾਲੀਵੁੱਡ ਦੀਆਂ ਇਨ੍ਹਾਂ ਅਭਿਨੇਤਰੀਆਂ ਦੀ ਦੀਵਾਨੀ ਹੈ ਜਾਨਹਵੀ, ਖੁਦ ਕੀਤਾ ਖੁਲਾਸਾ

janhvi kapoor
13 July, 2018 05:25:14 PM

ਮੁੰਬਈ(ਬਿਊਰੋ)— ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਜਾਨਹਵੀ ਕਪੂਰ ਦੀ ਫਿਲਮ 'ਧੜਕ' 20 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਇਹ ਸਾਲ 2016 'ਚ ਆਈ ਫਿਲਮ 'ਸੈਰਾਟ' ਦੀ ਰੀਮੇਕ ਹੈ, ਜਿਸ ਨੂੰ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। 'ਧੜਕ' ਫਿਲਮ 'ਚ ਜਾਨਹਵੀ ਕਪੂਰ ਨਾਲ ਈਸ਼ਾਨ ਖੱਟਰ ਨਜ਼ਰ ਆਉਣਗੇ।

Punjabi Bollywood Tadka

ਜਿੱਥੇ ਇਕ ਪਾਸੇ ਲੋਕ ਇਸ ਫਿਲਮ 'ਚ ਜਾਨਹਵੀ ਕਪੂਰ ਨੂੰ ਦੇਖਣ ਲਈ ਦੀਵਾਨੇ ਹਨ, ਉੱਥੇ ਦੂਜੇ ਪਾਸੇ ਜਾਨਹਵੀ ਕਿਸੇ ਹੋਰ ਦੀ ਦੀਵਾਨੀ ਹੈ। ਹਾਲ ਹੀ 'ਚ ਇਕ ਇੰਟਰਵਿਊ ਰਾਹੀਂ ਜਾਨਹਵੀ ਨੇ ਦੱੱਸਿਆ ਕਿ ਉਹ ਮਧੂਬਾਲਾ, ਵਹੀਦਾ ਰਹਿਮਾਨ ਅਤੇ ਮੀਨਾ ਕੁਮਾਰੀ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਉਹ ਇਨ੍ਹਾਂ ਤਿੰਨਾਂ ਅਭਿਨੇਤਰੀਆਂ ਦੇ ਕਿਰਦਾਰ ਨਿਭਾਉਣਾ ਚਾਹੁੰਦੀ ਹੈ।

Punjabi Bollywood Tadka

ਉਸ ਨੇ ਅੱਗੇ ਕਿਹਾ, ''ਮੈਂ ਮਧੂਬਾਲਾ ਜੀ ਨੂੰ 'ਮੁਗਲ-ਏ-ਆਜ਼ਮ', 'ਚਲਤੀ ਕਾ ਨਾਮ ਗਾੜੀ' ਅਤੇ 'ਮਿਸਟਰ ਐਂਡ ਮਿਸੇਜ਼ 55' 'ਚ ਦੇਖਿਆ ਹੈ। ਵਹੀਦਾ ਜੀ ਨੂੰ 'ਗਾਈਡ', 'ਪਿਆਸਾ' ਅਤੇ ਮੀਨਾ ਕੁਮਾਰੀ ਜੀ ਨੂੰ 'ਪਾਕੀਜ਼ਾ', 'ਸਾਹਿਬ ਬੀਵੀ ਔਰ ਗੁਲਾਮ' 'ਚ ਦੇਖਿਆ ਹੈ। ਇਨ੍ਹਾਂ ਦੇ ਅਭਿਨੈ ਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ।''

Punjabi Bollywood Tadka

ਹਾਲਾਂਕਿ ਜਾਨਹਵੀ ਨੇ ਇਹ ਵੀ ਦੱਸਿਆ ਕਿ ਉਸ ਨੂੰ ਪਤਾ ਹੈ ਕਿ ਉਨ੍ਹਾਂ ਵਾਂਗ ਬਣਨਾ ਸੌਖਾ ਨਹੀਂ ਕਿਉਂਕਿ ਇਨ੍ਹਾਂ ਸਾਰੀਆਂ ਅਭਿਨੇਤਰੀਆਂ ਮਹਾਨ ਹਨ। ਇਨ੍ਹਾਂ ਨੇ ਵੱਡੇ ਪਰਦੇ 'ਤੇ ਜੋ ਜਾਦੂ ਬਿਖੇਰਿਆ ਹੈ, ਉਹ ਕਿਸੇ ਹੋਰ ਦੁਨੀਆ ਦਾ ਹੀ ਜਾਦੂ ਸੀ ਪਰ ਫਿਰ ਵੀ ਇਹ ਸਾਰੇ ਕਿਰਦਾਰਾਂ ਨੂੰ ਮੈਂ ਇਕ ਵਾਰ ਜ਼ਰੂਰ ਪਰਦੇ 'ਤੇ ਫਿਲਮਾਉਣਾ ਚਾਵਾਂਗੀ।''

Punjabi Bollywood Tadka

ਜ਼ਿਕਰਯੋਗ ਹੈ ਕਿ 'ਧੜਕ' ਫਿਲਮ ਮੇਵਾੜੀ ਪਿੱਠਭੂਮੀ 'ਤੇ ਬਣੀ ਹੈ। 3 ਮਿੰਟ ਦੇ ਟਰੇਲਰ 'ਚ ਰੋਮਾਂਸ, ਐਕਸ਼ਨ, ਕਾਮੇਡੀ ਅਤੇ ਨਵੇਂ ਸਟਾਰਜ਼ ਦੇ ਲੁੱਕ 'ਤੇ ਬੇਹੱਦ ਸ਼ਾਨਦਾਰ ਤਰੀਕੇ ਨਾਲ ਕੰਮ ਕੀਤਾ ਗਿਆ ਹੈ। ਹੁਣ ਇੱਥੇ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਜਾਨਹਵੀ ਦੀ ਇਹ ਫਿਲਮ ਬਾਕਸ ਆਫਿਸ 'ਤੇ 'ਸੈਰਾਟ' ਜਿੰਨਾ ਜਾਦੂ ਬਿਖੇਰ ਪਾਵੇਗੀ ਜਾ ਨਹੀਂ?

Punjabi Bollywood Tadka


Tags: Janhvi KapoorDhadakSrideviWaheeda RehmanMadhubala

Edited By

Chanda Verma

Chanda Verma is News Editor at Jagbani.