FacebookTwitterg+Mail

ਈਸ਼ਾਨ ਅਤੇ ਜਾਨਹਵੀ ਨੇ ਮੁੰਬਈ ਦੇ ਮਾਨਸੂਨ 'ਚ ਮਸਤੀ ਭਰੇ ਮੂਡ 'ਚ ਕੀਤਾ 'ਧੜਕ' ਦਾ ਪ੍ਰਮੋਸ਼ਨ

janhvi kapoor
16 July, 2018 04:41:24 PM

ਮੁੰਬਈ (ਬਿਊਰੋ)— ਸ਼੍ਰੀਦੇਵੀ ਦੀ ਧੀ ਜਾਨਹਵੀ ਕਪੂਰ ਅਤੇ ਐਕਟਰ ਸ਼ਾਹਿਦ ਕਪੂਰ ਦਾ ਭਰਾ ਈਸ਼ਾਨ ਖੱਟਰ ਆਪਣੀ ਆਉਣ ਵਾਲੀ ਫਿਲਮ 'ਧੜਕ' ਕਾਰਨ ਆਏ ਦਿਨ ਚਰਚਾਂ ਵਿਚ ਰਹਿੰਦੇ ਹਨ। ਈਸ਼ਾਨ ਅਤੇ ਜਾਨਹਵੀ ਦੀ ਇਹ ਫਿਲਮ ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਵਾਲੀ ਹੈ।
Bollywood News :Janhavi Kapoor & Ishaan Khattar at Sun and Sand in Juhu
ਇਸ ਲਈ ਇਹ ਦੋਵੇਂ ਫਿਲਮ ਦੇ ਪ੍ਰਮੋਸ਼ਨ 'ਚ ਵੀ ਬਿਜ਼ੀ ਹੋਏ ਹਨ। ਇਸ ਵਿਚ ਈਸ਼ਾਨ ਅਤੇ ਜਾਹਨਵੀ ਨੂੰ ਮੁੰਬਈ ਦੇ ਮੀਂਹ ਵਾਲੇ ਖੁਸ਼ਨੂਮਾ ਮੌਸਮ ਦਾ ਮਜ਼ਾ ਲੈਂਦੇ ਹੋਏ ਦੇਖਿਆ ਗਿਆ ਹੈ। ਹਾਲ ਹੀ ਵਿਚ ਬਾਲੀਵੁਡ ਦੀ ਇਸ ਡੈਬਿਊ ਜੋੜੀ ਨੂੰ ਮੁੰਬਈ ਦੇ ਸੰਨ ਐਨ ਸੈਂਡ ਹੋਟਲ ਦੀ ਛੱਤ 'ਤੇ ਮਸਤੀ ਕਰਦੇ ਹੋਏ ਦੇਖਿਆ ਗਿਆ।
Bollywood News :Janhavi Kapoor & Ishaan Khattar at Sun and Sand in Juhu
ਇਸ ਦੌਰਾਨ ਇਹ ਕਪੱਲ ਮਾਨਸੂਨ ਦਾ ਪੂਰਾ ਮਜ਼ਾ ਲੈਂਦਾ ਨਜ਼ਰ ਆਇਆ।  ਜਾਨਹਵੀ ਕਪੂਰ ਜਿੱਥੇ ਪਿੰਕ ਡਰੈੱਸ ਵਿਚ ਬੇਹੱਦ ਖੂਬਸੂਰਤ ਲੱਗ ਰਹੀ ਸੀ ਉਥੇ ਹੀ ਈਸ਼ਾਨ ਖੱਟਰ ਵੀ ਬਲੈਕ ਐਂਡ ਵਾਈਟ ਡਰੈੱਸ 'ਚ ਕਾਫ਼ੀ ਸਮਾਰਟ ਲੱਗ ਰਹੇ ਸਨ।
Bollywood News :Janhavi Kapoor & Ishaan Khattar at Sun and Sand in Juhu
ਮਾਨਸੂਨ ਦਾ ਮਜ਼ਾ ਲੈਂਦੇ ਹੋਏ ਈਸ਼ਾਨ ਅਤੇ ਜਾਨਹਵੀ ਨੇ ਮੀਡੀਆ ਦੇ ਕੈਮਰੇ ਸਾਹਮਣੇ ਕਾਫ਼ੀ ਮਸਤੀ ਭਰੇ ਪੋਜ਼ ਵੀ ਦਿੱਤੇ। ਗੱਲ ਕਰੀਏ ਫਿਲਮ 'ਧੜਕ' ਦੇ ਪ੍ਰਮੋਸ਼ਨ ਦੀ ਤਾਂ ਹਾਲ ਹੀ ਵਿਚ ਫਿਲਮ ਦੇ ਪ੍ਰਮੋਸ਼ਨ ਲਈ ਈਸ਼ਾਨ ਅਤੇ ਜਾਹਨਵੀ ਫਿਲਮ ਦੇ ਪ੍ਰੋਡਿਊਸਰ ਕਰਨ ਜੌਹਰ ਨਾਲ ਸਟਾਰ ਪਲੱਸ ਦੇ 'ਦਿਲ ਹੈ ਹਿੰਦੂਸਤਾਨੀ 2 ਮਿਊਜ਼ਿਕ ਰਿਅਲਿਟੀ ਸ਼ੋਅ' 'ਚ ਪਹੁੰਚੇ ਹਨ। ਇੱਥੇ ਤਿੰਨਾਂ ਨੇ ਕਾਫ਼ੀ ਮਸਤੀ ਕੀਤੀ।

ਦੱਸ ਦੇਈਏ ਕਿ ਫਿਲਮ 'ਧੜਕ' ਫਿਲਮ ਨੈਸ਼ਨਲ ਐਵਾਰਡ ਵਿਨਿੰਗ ਮਰਾਠੀ ਫਿਲਮ 'ਸੈਰਾਟ' ਦੀ ਰੀਮੇਕ ਹੈ। ਫਿਲਮ 20 ਜੁਲਾਈ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।

 


Tags: Janhvi KapoorIshaan KhattarDhadakBollywood Actress

Edited By

Manju

Manju is News Editor at Jagbani.