FacebookTwitterg+Mail

ਜਾਨਹਵੀ ਦੀ 'ਧੜਕ' ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹੈ ਅਰਜੁਨ

janhvi kapoor
17 July, 2018 07:13:51 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਆਪਣੀ ਮਤਰੇਈ ਭੈਣ ਜਾਨਹਵੀ ਕਪੂਰ ਦੇ ਕਾਫੀ ਕਰੀਬ ਹਨ। ਅਜਿਹੇ 'ਚ ਜਦੋਂ ਅਰਜੁਨ ਕਪੂਰ ਦੀ ਭੈਣ ਜਾਨਹਵੀ ਦੀ ਡੈਬਿਊ ਫਿਲਮ 'ਧੜਕ' ਰਿਲੀਜ਼ ਹੋਣ ਜਾ ਰਹੀ ਹੈ ਤਾਂ ਇਹ ਮੌਕਾ ਕਪੂਰ ਪਰਿਵਾਰ ਦੇ ਨਾਲ ਅਰਜੁਨ ਲਈ ਬੇਹੱਦ ਖਾਸ ਹੈ। 20 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦਾ ਇੰਤਜ਼ਾਰ ਅਰਜੁਨ ਬੇਸਬਰੀ ਨਾਲ ਕਰ ਰਹੇ ਹਨ। ਹਾਲ ਹੀ 'ਚ ਅਰਜੁਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਅਰਜੁਨ ਨੇ ਜਾਨਹਵੀ ਨੂੰ ਮੈਸੇਜ ਦਿੰਦੇ ਹੋਏ ਆਪਣੀ ਤਸਵੀਰ ਸ਼ੇਅਰ ਕੀਤੀ ਹੈ ਅਤੇ ਲਿਖਿਆ 72 ਘੰਟੇ ਬਾਅਦ 'ਧੜਕ' ਰਿਲੀਜ਼ ਹੋਣ ਜਾ ਰਹੀ ਹੈ। ਦਰਸਅਲ, ਬੀਤੇ ਦਿਨੀਂ 'ਧੜਕ' ਦੇ ਟਰੇਲਰ ਅਤੇ ਸਪੈਸ਼ਲ ਸਕ੍ਰੀਨਿੰਗ 'ਤੇ ਅਰਜੁਨ ਕਪੂਰ ਨਹੀਂ ਪਹੁੰਚ ਸਕਿਆ। ਫਿਲਹਾਲ ਅਰਜੁਨ 'ਨਮਸਤੇ ਇੰਗਲੈਂਡ' ਦੀ ਸ਼ੂਟਿੰਗ ਪੂਰੀ ਕਰਕੇ ਮੁੰਬਈ ਵਾਪਸ ਆ ਗਿਆ ਹੈ।

Punjabi Bollywood Tadka
ਦੱਸਣਯੋਗ ਹੈ ਕਿ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਅਰਜੁਨ ਆਪਣੀ ਮਤਰੇਈ ਭੈਣਾਂ ਦੇ ਕਾਫੀ ਕਰੀਬ ਆ ਗਏ ਹਨ। ਉਹ ਹਰ ਮੋੜ 'ਤੇ ਉਨ੍ਹਾਂ ਦਾ ਸਾਥ ਦਿੰਦੇ ਹਨ। ਅਰਜੁਨ ਜਾਨਹਵੀ ਤੇ ਖੁਸ਼ੀ ਨੂੰ ਲੈ ਕੇ ਕਾਫੀ ਪ੍ਰੋਟੈਕਟਿਵ ਵੀ ਹੋ ਗਏ ਹਨ। ਹਾਲ ਹੀ 'ਚ ਜਦੋਂ ਬੋਨੀ ਕਪੂਰ ਆਈਫਾ 'ਚ ਸ਼੍ਰੀਦੇਵੀ ਨੂੰ ਮਿਲਿਆ ਬੈਸਟ ਅਭਿਨੇਤਰੀ ਦਾ ਐਵਾਰਡ ਲੈਣ ਗਏ ਤਾਂ ਉਸ ਦੌਰਾਨ ਉਹ ਭਾਵੁਕ ਹੋ ਗਏ। ਜਿਸ ਤੋਂ ਬਾਅਦ ਜਲਦ ਹੀ ਅਰਜੁਨ ਨੇ ਸਟੇਜ 'ਤੇ ਪਿਤਾ ਨੂੰ ਜਾ ਕੇ ਸਹਾਰਾ ਦਿੱਤਾ।


Tags: Janhvi Kapoor Arjun Kapoor Dhadak Instagram Release Bollywood Actor

Edited By

Kapil Kumar

Kapil Kumar is News Editor at Jagbani.