ਮੁੰਬਈ (ਬਿਊਰੋ)— ਜਾਨਹਵੀ ਕਪੂਰ ਦੀ ਡੈਬਿਊ ਫਿਲਮ 'ਧੜਕ' 20 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸਿਨੇਮਾਘਰਾਂ ਵਿਚ ਰਿਲੀਜ਼ ਤੋਂ ਪਹਿਲਾਂ ਇਸ ਫਿਲਮ ਦੀ ਸਕ੍ਰੀਨਿੰਗ ਬਾਲੀਵੁੱਡ ਸੈਲੇਬਸ ਲਈ ਰੱਖੀ ਗਈ। ਸਕ੍ਰੀਨਿੰਗ ਵਿਚ ਪੂਰਾ ਕਪੂਰ ਖਾਨਦਾਨ ਜਾਨਹਵੀ ਨੂੰ ਸਪੋਰਟ ਕਰਨ ਪਹੁੰਚਿਆਂ ਪਰ ਇਸ ਸਕ੍ਰੀਨਿੰਗ 'ਚ ਇਕ ਸ਼ਖਸ ਦੀ ਕਮੀ ਸੀ। ਉਹ ਸੀ ਸ਼੍ਰੀਦੇਵੀ। ਸ਼੍ਰੀਦੇਵੀ ਦਾ ਸੁਪਨਾ ਸੀ ਆਪਣੀ ਧੀ ਨੂੰ ਵੱਡੇ ਪਰਦੇ 'ਤੇ ਦੇਖਣਾ। ਜਾਨਹਵੀ ਕਪੂਰ ਨੂੰ ਵੀ ਇਸ ਖਾਸ ਮੌਕੇ 'ਤੇ ਸਭ ਤੋਂ ਜ਼ਿਆਦਾ ਇਸ ਗੱਲ ਦੀ ਕਮੀ ਮਹਿਸੂਸ ਹੋ ਰਹੀ ਸੀ। ਇਹੀ ਕਾਰਨ ਹੈ ਕਿ ਜਾਨਹਵੀ ਬੁੱਧਵਾਰ ਰਾਤ ਹੋਈ 'ਧੜਕ' ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਵਿਚ ਆਪਣੇ ਨਾਲ ਸ਼੍ਰੀਦੇਵੀ ਦੀ ਤਸਵੀਰ ਲੈ ਗਈ ਸੀ। ਇਹ ਮੌਕਾ ਕਪੂਰ ਪਰਿਵਾਰ ਲਈ ਵੀ ਬੇਹੱਦ ਭਾਵੁਕ ਅਤੇ ਗਰਵ ਦਾ ਸੀ। ਖਬਰ ਮੁਤਾਬਕ ਜਾਨਹਵੀ ਕਪੂਰ ਫਿਲਮ ਦੀ ਸਕ੍ਰੀਨਿੰਗ ਪੂਰੀ ਹੋਣ ਤੋਂ ਬਾਅਦ ਖੁਦ ਨੂੰ ਸੰਭਾਲ ਨਾ ਸਕੀ। ਉਹ ਭਰਾ ਅਰਜੁਨ ਕਪੂਰ ਅਤੇ ਪਾਪਾ ਬੋਨੀ ਕਪੂਰ ਦੇ ਗਲੇ ਲੱਗ ਕੇ ਰੋਣ ਲੱਗੀ। ਰਜੁਨ ਕਪੂਰ ਪਿਛਲੇ ਦਿਨ੍ਹੀਂ 'ਧੜਕ' ਦੇ ਟਰੇਲਰ ਲਾਂਚ 'ਤੇ ਵੀ ਨਾ ਪਹੁੰਚ ਸਕੇ ਸਨ। ਅਜਿਹੀ ਹਾਲਤ 'ਚ ਜਾਨਹਵੀ ਨੂੰ ਡੈਬਿਊ ਫਿਲਮ ਵਿਚ ਦੇਖਣਾ ਉਨ੍ਹਾਂ ਲਈ ਵੀ ਵੱਡਾ ਮੌਕਾ ਸੀ। ਕਪੂਰ ਪਰਿਵਾਰ ਨਾਲ ਬਾਲੀਵੁੱਡ ਦੇ ਮਸ਼ਹੂਰ ਸਿਤਾਰੇ ਇਸ ਫਿਲਮ ਦੀ ਸਕ੍ਰੀਨਿੰਗ 'ਚ ਪਹੁੰਚੇ। ਦੱਸ ਦੇਈਏ ਕਿ ਇਹ ਫਿਲਮ ਜਾਨਹਵੀ ਦੇ ਫਿਲਮੀ ਕਰੀਅਰ ਲਈ ਬੇਹੱਦ ਜਰੂਰੀ ਹੈ ਕਿਉਂਕਿ ਜਿਸ ਤਰ੍ਹਾਂ ਫਿਲਮ ਰਿਲੀਜ਼ ਤੋਂ ਪਹਿਲਾਂ ਇਸ ਦੀ ਚਰਚਾ ਹੈ ਲੋਕ ਜਾਨਹਵੀ 'ਚ ਸ਼੍ਰੀਦੇਵੀ ਦਾ ਕਮਬੈਕ ਦੇਖ ਰਹੇ ਹਨ। ਉਥੇ ਹੀ ਈਸ਼ਾਨ ਦੀ ਇਹ ਦੂਜੀ ਫਿਲਮ ਹੈ। ਉਨ੍ਹਾਂ ਦੀ ਅਦਾਕਾਰੀ ਪਿੱਛਲੀ ਫਿਲਮ ਵਿਚ ਦਿਖਾਈ ਦੇ ਚੁੱਕੀ ਹੈ ਪਰ ਇਸ ਵਾਰ ਈਸ਼ਾਨ ਬਾਲੀਵੁੱਡ ਮਸਾਲਾ ਫਿਲਮ ਵਿਚ ਨਜ਼ਰ ਆਉਣ ਵਾਲੇ ਹਨ।