FacebookTwitterg+Mail

'ਲੈਕਮੇ ਫੈਸ਼ਨ ਵੀਕ' ਤੋਂ ਬਾਅਦ ਜਾਨਹਵੀ ਕਪੂਰ ਨੇ ਇੰਸਟਾ 'ਤੇ ਢਾਹਿਆ ਕਹਿਰ

janhvi kapoor
29 August, 2018 03:46:20 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਫਿਲਮ 'ਧੜਕ' ਨਾਲ ਡੈਬਿਊ ਕਰਨ ਵਾਲੀ ਅਭਿਨੇਤਰੀ ਜਾਨਹਵੀ ਕਪੂਰ ਅੱਜ ਕਲ ਹਰ ਜਗ੍ਹਾ ਛਾਈ ਹੋਈ ਹੈ। ਹਾਲ ਹੀ 'ਚ ਜਾਨਹਵੀ ਲੈਕਮੇ ਫੈਸ਼ਨ ਵੀਕ ਦੇ ਰੈਂਪ 'ਤੇ ਸ਼ਾਨਦਾਰ ਵਾਕ ਕਰਦੀ ਨਜ਼ਰ ਆਈ ਸੀ। ਇੱਥੇ ਉਨ੍ਹਾਂ ਨੂੰ ਜਿਸ ਨੇ ਵੀ ਦੇਖਿਆ ਦੀਵਾਨਾ ਹੋ ਗਿਆ। ਜਾਨਹਵੀ ਨੂੰ ਹੁਣ ਬਾਲੀਵੁੱਡ ਇੰਡਸਟਰੀ ਦਾ ਫਿਊਚਰ ਸਟਾਰ ਵਜੋਂ ਦੇਖਿਆ ਜਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਜਾਨਹਵੀ ਅੱਜਕਲ ਕੁਝ ਵੀ ਕਰੇ ਉਹ ਇਕ ਖਬਰ 'ਚ ਬਦਲ ਜਾਂਦੀ ਹੈ। ਹਾਲ ਹੀ 'ਚ ਜਾਨਹਵੀ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਬੇਹੱਦ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਜਾਨਹਵੀ ਬੇਹੱਦ ਗਲੈਮਰਸ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਹਾਨੂੰ ਉਨ੍ਹਾਂ ਦੇ ਪਿਛਲੇ ਹੌਟ ਫੋਟੋਸ਼ੂਟ ਦੀ ਯਾਦ ਆ ਜਾਵੇਗੀ।

Punjabi Bollywood Tadka
ਦੱਸ ਦੇਈਏ ਕਿ ਉੱਥੇ ਜਾਨਹਵੀ ਕਪੂਰ ਹੁਣ ਕਰਨ ਜੌਹਰ ਦੀ ਮਲਟੀਸਟਾਰਰ ਫਿਲਮ 'ਤਖਤ' 'ਚ ਵੀ ਨਜ਼ਰ ਆਵੇਗੀ। ਇਸ ਫਿਲਮ 'ਚ ਰਣਵੀਰ ਸਿੰਘ, ਕਰੀਨਾ ਕਪੂਰ, ਆਲੀਆ ਭੱਟ, ਵਿੱਕੀ ਕੌਸ਼ਲ ਅਤੇ ਚਾਚਾ ਅਨਿਲ ਕਪੂਰ ਵਰਗੇ ਕਈ ਸਟਾਰ ਜਾਨਹਵੀ ਨਾਲ ਆਪਣੀ ਅਦਾਕਾਰੀ ਦਾ ਤੜਕਾ ਲਗਾਉਂਦੇ ਦਿਖਾਈ ਦੇਣਗੇ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜਾਨਹਵੀ ਇਸ ਰੋਲ ਨੂੰ ਕਿਵੇਂ ਨਿਭਾਉਂਦੀ ਹੈ।


Tags: Janhvi KapoorInstagramViralDhadakTakht

Edited By

Chanda Verma

Chanda Verma is News Editor at Jagbani.