FacebookTwitterg+Mail

ਬਾਲੀਵੁੱਡ ਦੀਆਂ ਸਟਾਈਲਿਸ਼ ਸਿਸਟਰਜ਼ ਦੀ ਲਿਸਟ 'ਚ ਸ਼ਾਮਲ ਜਾਨਹਵੀ-ਖੁਸ਼ੀ, ਤਸਵੀਰਾਂ ਨੇ ਗਵਾਹ

janhvi kapoor
07 September, 2018 10:00:11 AM

ਮੁੰਬਈ(ਬਿਊਰੋ)— ਮਰਹੂਮ ਅਭਿਨੇਤਰੀ ਸ਼੍ਰੀਦੇਵੀ ਦੀਆਂ ਦੋਵੇਂ ਧੀਆਂ ਜਾਨਹਵੀ ਕਪੂਰ ਤੇ ਖੁਸ਼ੀ ਕਪੂਰ ਬਾਲੀਵੁੱਡ ਦੀਆਂ ਸਟਾਈਲਿਸ਼ ਸਿਸਟਰਜ਼ 'ਚ ਸ਼ਾਮਲ ਹਨ।

Punjabi Bollywood Tadka

ਜਾਨਹਵੀ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਇਸੇ ਸਾਲ ਕਰਨ ਜੌਹਰ ਦੀ 'ਧੜਕ' ਫਿਲਮ ਨਾਲ ਕਰ ਚੁੱਕੀ ਹੈ। ਹੁਣ ਸਭ ਨੂੰ ਖੁਸ਼ੀ ਦੇ ਫਿਲਮਾਂ 'ਚ ਆਉਣ ਦੀ ਉਡੀਕ ਹੈ।

Punjabi Bollywood Tadka

ਉਂਝ ਕਪੂਰ ਸਿਸਟਰਜ਼ ਹਮੇਸ਼ਾਂ ਜਿੱਥੇ ਵੀ ਜਾਂਦੀਆਂ ਹਨ, ਸੁਰਖੀਆਂ 'ਚ ਆ ਜਾਂਦੀਆਂ ਹਨ। ਦੋਹਾਂ ਨੇ ਹਾਲ ਹੀ 'ਚ ਆਪਣੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।

Punjabi Bollywood Tadka

ਇੰਨਾ ਹੀ ਨਹੀਂ ਦੋਹਾਂ ਦੀ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਹੀ ਹੈ। ਹੁਣ ਸਾਹਮਣੇ ਆਈ ਤਸਵੀਰ 'ਚ ਖੁਸ਼ੀ ਤੇ ਜਾਨਹਵੀ ਕਾਫੀ ਗਲੈਮਰਸ ਨਜ਼ਰ ਆ ਰਹੀਆਂ ਹਨ।

Punjabi Bollywood Tadka

ਜਾਨਹਵੀ ਤੇ ਖੁਸ਼ੀ ਇਕ-ਦੂਜੇ ਦੇ ਕਾਫੀ ਕਰੀਬ ਹਨ। ਬਾਲੀਵੁੱਡ ਦੇ ਹਰ ਛੋਟੇ-ਵੱਡੇ ਈਵੈਂਟ 'ਤੇ ਦੋਵੇਂ ਭੈਣਾਂ ਇਕੱਠੀਆਂ ਹੀ ਨਜ਼ਰ ਆਉਂਦੀਆਂ ਹਨ।

Punjabi Bollywood Tadka

ਜਾਨਹਵੀ ਕਪੂਰ ਤੇ ਖੁਸ਼ੀ ਦੀ ਫੋਟੋ ਬੇਸ਼ੱਕ ਕੁਝ ਸਮਾਂ ਪੁਰਾਣੀ ਹੈ ਪਰ ਇਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

Punjabi Bollywood Tadka

ਹੁਣ ਇਹ ਦੋਵੇਂ ਅਮਿਤਾਭ ਬੱਚਨ ਦੀ ਦੋਹਤੀ ਨਵੀਆ ਨਵੇਲੀ ਨੰਦਾ ਨਾਲ ਯੂ. ਐਸ. 'ਚ ਮਸਤੀ ਭਰਾ ਸਮਾਂ ਬਿਤਾ ਰਹੀਆਂ ਹਨ।

Punjabi Bollywood Tadka

Punjabi Bollywood Tadka


Tags: Navya NaveliJanhvi KapoorKhushi KapoorUS Holidays

Edited By

Chanda Verma

Chanda Verma is News Editor at Jagbani.