FacebookTwitterg+Mail

ਪਾਇਲਟ ਗੁੰਜਨ ਸਕਸੈਨਾ ਦਾ ਕਿਰਦਾਰ ਨਿਭਾਵੇਗੀ ਜਾਨਹਵੀ ਕਪੂਰ

janhvi kapoor
08 September, 2018 07:01:11 PM

ਮੁੰਬਈ (ਬਿਊਰੋ)— ਅਦਾਕਾਰਾ ਜਾਨਹਵੀ ਕਪੂਰ ਫਿਲਮੀ ਪਰਦੇ 'ਤੇ ਪਾਇਲਟ ਗੁੰਜਨ ਸਕਸੈਨਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ। ਬੋਨੀ ਕਪੂਰ ਅਤੇ ਸ਼੍ਰੀਦੇਵੀ ਦੀ ਪੁੱਤਰੀ ਜਾਨਹਵੀ ਕਪੂਰ ਨੇ ਹਾਲ ਹੀ 'ਚ ਪ੍ਰਦਰਸ਼ਿਤ ਕਰਨ ਜੌਹਰ ਦੀ ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਇਸ ਫਿਲਮ ਨੇ ਬਾਕਸ ਆਫਿਸ 'ਤੇ ਵਰਲਡਵਾਈਡ 100 ਕਰੋੜ ਦਾ ਅੰਕੜਾ ਪਾਰ ਕੀਤਾ ਸੀ। ਇਸ ਤੋਂ ਬਾਅਦ ਜਾਨਹਵੀ ਨੇ ਕਰਨ ਜੌਹਰ ਦੀ ਤੀਜੀ ਫਿਲਮ ਵੀ ਸਾਈਨ ਕਰ ਲਈ ਹੈ।


ਦੱਸਿਆ ਜਾ ਰਿਹਾ ਹੈ ਕਿ ਉਹ ਫਿਲਮ ਇੰਡੀਅਨ ਏਅਰਫੋਰਸ ਦੀ ਪਹਿਲੀ ਔਰਤ ਚਾਪਰ ਪਾਇਲਟ ਗੁੰਜਨ ਸਕਸੈਨਾ ਦੀ ਕਹਾਣੀ 'ਤੇ ਆਧਾਰਿਤ ਹੋਵੇਗੀ। ਇਸ ਤੋਂ ਇਲਾਵਾ ਜਾਨਹਵੀ ਮਲਟੀਸਟਾਰਰ ਫਿਲਮ 'ਤਖਤ' ਦਾ ਹਿੱਸਾ ਬਣੇਗੀ। ਇਸ ਫਿਲਮ 'ਚ ਰਣਵੀਰ ਸਿੰਘ, ਕਰੀਨਾ ਕਪੂਰ, ਆਲੀਆ ਭੱਟ, ਵਿੱਕੀ ਕੌਸ਼ਲ, ਭੂਮੀ ਪੇਂਡਨੇਕਰ ਅਤੇ ਅਨਿਲ ਕਪੂਰ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।


Tags: Janhvi Kapoor Karan Johar Pilot Gunjan Saxena Dhadak Bollywood Actress

Edited By

Kapil Kumar

Kapil Kumar is News Editor at Jagbani.