FacebookTwitterg+Mail

ਜਾਨਹਵੀ ਦੇ ਸਿਤਾਰੇ ਬੁਲੰਦੀਆਂ 'ਤੇ, ਇਕ ਤੋਂ ਬਾਅਦ ਇਕ ਮਿਲ ਰਹੇ ਹਨ ਫਿਲਮਾਂ ਦੇ ਆਫਰ

janhvi kapoor
15 September, 2018 10:50:06 AM

ਮੁੰਬਈ (ਬਿਊਰੋ)— ਜਾਨਹਵੀ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪਹਿਲੀ ਹੀ ਹਿੱਟ ਫਿਲਮ 'ਧੜਕ' ਨਾਲ ਕਰ ਲਈ ਹੈ। ਇਸ ਦੇ ਨਾਲ ਹੀ ਉਸ ਨੂੰ ਕਰਨ ਜੌਹਰ ਦੀ ਦੂਜੀ ਫਿਲਮ 'ਤਖਤ' ਦਾ ਆਫਰ ਵੀ ਮਿਲ ਗਿਆ ਹੈ। ਇਸ 'ਚ ਉਸ ਨਾਲ ਹੋਰ ਸਿਤਾਰੇ ਵੀ ਦਿਖਾਈ ਦੇਣਗੇ।

Punjabi Bollywood Tadka

ਫਿਲਮ 'ਚ ਜਾਨਹਵੀ ਦੀ ਜੋੜੀ ਵਿੱਕੀ ਕੌਸ਼ਲ ਨਾਲ ਨਜ਼ਰ ਆ ਸਕਦੀ ਹੈ, ਜੋ 2020 'ਚ ਰਿਲੀਜ਼ ਹੋਣੀ ਹੈ। ਹੁਣ ਖਬਰ ਹੈ ਕਿ ਜਾਨਹਵੀ ਨੂੰ ਉਸ ਦੇ ਕਰੀਅਰ ਦੀ ਤੀਜੀ ਫਿਲਮ ਵੀ ਮਿਲ ਗਈ ਹੈ। ਜੀ ਹਾਂ ਖਬਰ ਹੈ ਕਿ ਜਾਨਹਵੀ ਧਰਮਾ ਪ੍ਰੋਡਕਸ਼ਨ ਹੇਠ ਬਣ ਰਹੀ ਫਿਲਮ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਜਾਨਹਵੀ ਆਈ. ਏ. ਐੱਫ. ਮਹਿਲਾ ਪਾਇਲਟ 'ਗੁੰਜਨ ਸਕਸੈਨਾ' ਦਾ ਕਿਰਦਾਰ ਨਿਭਾਵੇਗੀ।

Punjabi Bollywood Tadka

ਗੁੰਜਨ ਇੰਡੀਅਨ ਏਅਰਫੋਰਸ ਦੀ ਪਾਇਲਟ ਸੀ, ਜਿਸ ਨੂੰ 1999 ਦੀ ਲੜਾਈ 'ਚ ਕਾਰਗਿਲ 'ਚ ਤਾਇਨਾਤ ਕੀਤਾ ਗਿਆ ਸੀ। ਜਾਨਹਵੀ ਨੇ ਆਪਣੇ ਇਸ ਰੋਲ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹ ਗੁੰਜਨ ਨੂੰ ਕਈ ਵਾਰ ਮਿਲ ਵੀ ਚੁੱਕੀ ਹੈ। ਹੁਣ ਉਹ ਗੁੰਜਨ ਵਾਂਗ ਚੱਲਣਾ ਤੇ ਬੋਲਣਾ ਸਿੱਖ ਰਹੀ ਹੈ।

Punjabi Bollywood Tadka

ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋ ਜਾਵੇਗੀ ਪਰ ਫਿਲਮ ਨੂੰ ਕੌਣ ਡਾਇਰੈਕਟ ਕਰੇਗਾ, ਇਸ ਦਾ ਫੈਸਲਾ ਹੋਣਾ ਅਜੇ ਵੀ ਬਾਕੀ ਹੈ। ਜਾਨਹਵੀ ਜਿਵੇਂ ਇਕ ਤੋਂ ਬਾਅਦ ਇਕ ਕਰਨ ਦੇ ਪ੍ਰੋਡਕਸ਼ਨ ਹਾਊਸ ਦੀਆਂ ਫਿਲਮਾਂ ਸਾਈਨ ਕਰ ਰਹੀ ਹੈ, ਉਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਜਾਨਹਵੀ ਨੇ ਆਲੀਆ ਭੱਟ ਨੂੰ ਟੱਕਰ ਦੇਣ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਤੋਂ ਪਹਿਲਾਂ ਆਲੀਆ ਧਰਮਾ ਪ੍ਰੋਡਕਸ਼ਨ ਕੰਪਨੀ ਦੀਆਂ ਫਿਲਮਾਂ ਲਈ ਪਹਿਲੀ ਪਸੰਦ ਹੁੰਦੀ ਸੀ।

Punjabi Bollywood Tadka Punjabi Bollywood Tadka


Tags: Janhvi KapoorKaran JoharDharma ProductionTakht Alia Bhatt

Edited By

Chanda Verma

Chanda Verma is News Editor at Jagbani.