FacebookTwitterg+Mail

ਸਵਿਟਜ਼ਰਲੈਂਡ 'ਚ ਸ਼ੂਟ ਕਰ ਰਹੀ ਹੈ ਜਾਨਹਵੀ, ਮਨੀਸ਼ ਮਲਹੋਤਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ

janhvi kapoor
18 September, 2018 04:50:20 PM

ਮੁੰਬਈ (ਬਿਊਰੋ)— ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਜਾਨਹਵੀ ਕਪੂਰ ਇਨ੍ਹੀਂ ਦਿਨੀਂ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨਾਲ ਸਵਿਟਜ਼ਰਲੈਂਡ ਦੀਆਂ ਵਾਦੀਆਂ 'ਚ ਘੁੰਮ ਰਹੀ ਹੈ। ਦਰਸਅਲ, ਜਾਨਹਵੀ ਕਿਸੇ ਮਸ਼ਹੂਰ ਮੈਗਜ਼ੀਨ ਲਈ ਸ਼ੂਟ ਕਰਵਾ ਰਹੀ ਹੈ, ਜਿੱਥੇ ਮਨੀਸ਼ ਤੇ ਉਨ੍ਹਾਂ ਦੀ ਟੀਮ ਜਾਨਹਵੀ ਨਾਲ ਮੌਜੂਦ ਹੈ। ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਇੰਸਟਾਗ੍ਰਾਮ 'ਤੇ ਸ਼ੂਟਿੰਗ ਦੌਰਾਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਜਾਨਹਵੀ ਸਵਿਜ਼ਰਲੈਂਡ 'ਚ ਇੰਜੁਆਏ ਕਰਦੀ ਨਜ਼ਰ ਆ ਰਹੀ ਹੈ।

Punjabi Bollywood Tadka
ਜਾਨਹਵੀ ਤੇ ਮਨੀਸ਼ ਇਕ ਬਲੈਕ ਐਂਡ ਵਾਈਟ ਤਸਵੀਰ 'ਚ ਸੋਫੇ 'ਤੇ ਬੈਠੇ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਜਾਨਹਵੀ ਹੂਬਹੂ ਆਪਣੀ ਮਾਂ ਸ਼੍ਰੀਦੇਵੀ ਵਰਗੀ ਲੱਗ ਰਹੀ ਹੈ। ਉੱਥੇ ਹੀ ਜਾਨਹਵੀ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮਨੀਸ਼ ਮਲਹੋਤਰਾ ਕਪੂਰ ਪਰਿਵਾਰ ਦੇ ਬੇਹੱਦ ਕਰੀਬ ਹਨ। ਸ਼੍ਰੀਦੇਵੀ ਅਤੇ ਉਨ੍ਹਾਂ ਦੀਆਂ ਦੋਵੇਂ ਬੇਟੀਆ ਅਕਸਰ ਉਨ੍ਹਾਂ ਵਲੋਂ ਡਿਜ਼ਾਈਨ ਕੀਤੀਆਂ ਡਰੈੱਸਿਜ਼ ਪਾਉਂਦੀਆਂ ਹਨ।

Punjabi Bollywood Tadka
ਜਾਨਹਵੀ ਦੀ ਆਗਾਮੀ ਫਿਲਮਾਂ ਬਾਰੇ ਗੱਲ ਕਰੀਏ ਤਾਂ ਉਹ ਕਰਨ ਜੌਹਰ ਦੀ ਮਲਟੀਸਟਾਰਰ ਫਿਲਮ 'ਤਖਤ' 'ਚ ਨਜ਼ਰ ਆਵੇਗੀ। ਫਿਲਮ 'ਚ ਰਣਵੀਰ ਸਿੰਘ, ਆਲੀਆ ਭੱਟ, ਅਨਿਲ ਕਪੂਰ, ਕਰੀਨਾ ਕਪੂਰ, ਵਿੱਕੀ ਕੌਸ਼ਲ ਅਤੇ ਭੂਮੀ ਪੇਂਡਨੇਕਰ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ 2020 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Janhvi Kapoor Manish Malhotra Magazine Shoot Takht Bollywood Actress

Edited By

Kapil Kumar

Kapil Kumar is News Editor at Jagbani.