FacebookTwitterg+Mail

ਚੋਰੀ ਦੀ ਡਰੈੱਸ ਪਾ ਕੇ ਸਮਾਗਮ 'ਚ ਪੁੱਜੀ ਜਾਨਹਵੀ ਕਪੂਰ

janhvi kapoor
29 November, 2018 03:08:27 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀਆਂ ਦੋਵੇਂ ਬੇਟੀਆਂ ਜਾਨਹਵੀ ਕਪੂਰ ਤੇ ਖੁਸ਼ੀ ਕਪੂਰ ਦਾ ਰਿਸ਼ਤਾ ਆਮ ਭੈਣਾਂ ਵਾਂਗ ਕਿਊਟ ਹੈ। ਗੱਲ ਭਾਵੇਂ ਇਕ-ਦੂਜੇ ਦੀ ਖਿੱਚਾਈ ਕਰਨ ਦੀ ਹੋਵੇ ਜਾਂ ਫਿਰ ਇਕ-ਦੂਜੇ ਦੇ ਸਟਾਈਲਿਸ਼ ਕੱਪੜੇ ਚੋਰੀ ਕਰਕੇ ਪਾਉਣ ਦੀ ਹੋਵੇ। ਇਨ੍ਹਾਂ ਦੋਵਾਂ ਮਾਮਲਿਆਂ 'ਚ ਖੁਸ਼ੀ ਤੇ ਜਾਨਹਵੀ ਵੀ ਘੱਟ ਨਹੀਂ ਹਨ।

इवेंट में चोरी की हुई ड्रेस पहनकर पहुंची जाह्नवी कपूर, बहन ने सुनाई खरी खोटी

ਅਜਿਹਾ ਅਸੀਂ ਨਹੀਂ ਦੋਵਾਂ ਦੀ ਇੰਸਟਾ ਚੈਟ ਸਟੋਰੀ ਦੱਸ ਰਹੀ ਹੈ। ਦਰਅਸਲ ਜਾਨਹਵੀ ਹਾਲ ਹੀ 'ਚ ਇਕ ਈਵੈਂਟ 'ਚ ਸਟਾਈਲਿਸ਼ ਡਰੈੱਸ ਪਾ ਕੇ ਪਹੁੰਚੀ ਸੀ, ਜਿਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਇਸ ਨੂੰ ਕਿਸੇ ਨਾ ਕਿਸੇ ਵੱਡੇ ਡਿਜ਼ਾਈਨਰ ਨੇ ਡਿਜ਼ਾਈਨ ਕੀਤਾ ਹੈ।

ਹਾਲਾਂਕਿ ਸੱਚਾਈ ਕੁਝ ਹੋਰ ਹੀ ਸੀ। ਦਰਅਸਲ ਜਾਨਹਵੀ ਇਹ ਡਰੈੱਸ ਆਪਣੀ ਛੋਟੀ ਭੈਣ ਖੁਸ਼ੀ ਕਪੂਰ ਦੀ ਅਲਮਾਰੀ ਤੋਂ ਚੁਰਾਈ ਸੀ। ਇਸ ਗੱਲ ਦੀ ਜਾਣਕਾਰੀ ਖੁਦ ਖੁਸ਼ੀ ਨੇ ਦਿੱਤੀ ਹੈ। ਜਾਨਹਵੀ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਸ਼ੇਅਰ ਕੀਤੀ ਹੈ।

ਉਸ ਦੀ ਇਸ ਸਟੋਰੀ 'ਤੇ ਇਕ ਸਕ੍ਰੀਨ ਸ਼ਾਟ ਲੱਗਾ ਹੈ, ਜਿਸ 'ਚ ਉਹ ਜਾਹਨਵੀ ਕਪੂਰ ਨੂੰ ਇਸ ਗੱਲ ਲਈ ਕੋਸਦੀ ਨਜ਼ਰ ਆ ਰਹੀ ਹੈ। ਚੈਟ ਸਕ੍ਰੀਨਸ਼ਾਟ 'ਚ ਖੁਸ਼ੀ ਨੇ ਜਾਹਨਵੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਮੈਂ ਤੇਰੇ ਨਾਲ ਗੁੱਸੇ ਹਾਂ। ਤੁਸੀਂ ਹਮੇਸ਼ਾ ਅਜਿਹਾ ਹੀ ਕਰਦੇ ਹੋ।'' ਜਾਹਨਵੀ ਤੇ ਖੁਸ਼ੀ ਦੀ ਇਸ ਲੜਾਈ ਨੂੰ ਦੇਖ ਕੇ ਲੱਗਦਾ ਹੈ ਕਿ ਜਾਹਨਵੀ ਕਪੂਰ ਹਮੇਸ਼ਾ ਅਜਿਹਾ ਹੀ ਕਰਦੀ ਹੈ।


Tags: Janhvi Kapoor Facebook SocialForGood Event Mumbai Khushi Kapoor Bollywood Celebrity

Edited By

Sunita

Sunita is News Editor at Jagbani.