FacebookTwitterg+Mail

ਉਦੈਪੁਰ ਪਹੁੰਚਦੇ ਹੀ ਜਾਨਹਵੀ ਨੂੰ ਯਾਦ ਆਈ 'ਧੜਕ'

janhvi kapoor
10 December, 2018 10:38:19 AM

ਮੁੰਬਈ(ਬਿਊਰੋ)— ਜਾਨਹਵੀ ਕਪੂਰ ਲਈ ਉਨ੍ਹਾਂ ਦੀ ਫਿਲਮ 'ਧੜਕ' ਬਹੁਤ ਖਾਸ ਰਹੀ ਹੈ। ਇਕ ਤਾਂ ਇਹ ਕਿ ਇਹ ਫਿਲਮ ਉਨ੍ਹਾਂ  ਦੇ ਕਰੀਅਰ ਦੀ ਪਹਿਲੀ ਫਿਲਮ ਸੀ। ਇਸ ਫਿਲਮ ਨਾਲ ਉਨ੍ਹਾਂ ਨੇ ਆਪਣਾ ਬਾਲੀਵੁੱਡ ਡੈਬਿਊ ਕੀਤਾ। ਹਾਲਾਂਕਿ, ਇਸ ਫਿਲਮ ਵਿਚ ਜਾਨਹਵੀ ਦੀ ਐਕਟਿੰਗ ਦੀ ਵੀ ਕਾਫੀ ਤਾਰੀਫ ਹੋਈ ਪਰ ਜਾਨਹਵੀ ਹੁਣ ਤੱਕ ਇਸ ਫਿਲਮ ਦੇ ਸੀਂਸ ਤੋਂ ਬਾਹਰ ਨਿਕਲ ਨਹੀਂ ਪਾਈ ਹੈ।
ਜਾਨਹਵੀ ਨੇ ਸਾਂਝੀ ਕੀਤੀ ਤਸਵੀਰ
ਜਾਨਹਵੀ ਕਪੂਰ ਹਾਲ ਹੀ 'ਚ ਉਦੈਪੁਰ ਪਹੁੰਚੀ ਸੀ। ਉਹ ਇੱਥੇ ਇਕ ਵਿਆਹ 'ਚ ਸ਼ਰੀਕ ਹੋਣ ਗਈ ਸੀ ਪਰ ਇੱਥੇ ਉਨ੍ਹਾਂ ਦੀ ਪਹਿਲੀ ਫਿਲਮ 'ਧੜਕ' ਦੀ ਸ਼ੂਟਿੰਗ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਜਾਹਨਵੀ ਨੇ ਫਿਲਮ ਦੇ ਜ਼ਿਆਦਾਤਰ ਹਿੱਸਿਆਂ ਦੀ ਸ਼ੂਟਿੰਗ ਉਦੈਪੁਰ 'ਚ ਹੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਸਾਰੇ ਪਲਾਂ ਨੂੰ ਇਨਜੋਏ ਕੀਤਾ। ਸ਼ੂਟਿੰਗ ਦੌਰਾਨ ਦੀਆਂ ਦੋ ਤਸਵੀਰਾਂ ਜਾਨਹਵੀ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਉਹ ਇਕ ਕਮਰੇ ਵਿਚ ਬੈਠੀ ਹੋਈ ਨਜ਼ਰ ਆ ਰਹੀ ਹੈ ਅਤੇ ਆਰਾਮ ਕਰ ਰਹੀ ਹੈ। ਨਾਲ ਹੀ ਉਹ ਚਾਹ ਦੀਆਂ ਚੁੱਸਕੀਆਂ ਲੈਂਦੀ ਹੋਈ ਖਿੜਕੀ ਤੋਂ ਬਾਹਰ ਵੱਲ ਨੂੰ ਦੇਖ ਰਹੀ ਹੈ। ਉਨ੍ਹਾਂ ਨੇ ਆਪਣੇ ਕੈਪਸ਼ਨ 'ਚ ਲਿਖਿਆ,'ਬੈਕ ਹੋਮ'।
Punjabi Bollywood Tadka
ਜਲਦ ਆਵੇਗੀ 'ਤਖਤ' 'ਚ ਨਜ਼ਰ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ, ਜਾਨਹਵੀ ਕਪੂਰ ਦੀ ਪਹਿਲੀ ਫਿਲਮ ਧਰਮਾ ਪ੍ਰੋਡਕਸ਼ਨ ਦੇ ਬੈਨਰ ਤਲੇ ਦੀ ਸੀ ਅਤੇ ਹੁਣ ਆਪਣੇ ਕਰੀਅਰ ਦੀ ਦੂਜੀ ਫਿਲਮ ਵੀ ਉਹ ਇਸੇ ਪ੍ਰੋਡਕਸ਼ਨ ਦੇ ਬੈਨਰ ਤਲੇ ਕਰਨ ਜਾ ਰਹੀ ਹੈ। ਫਿਲਮ ਦਾ ਨਾਮ ਹੈ 'ਤਖਤ' ਜਿਸ 'ਚ ਕਈ ਕਲਾਕਾਰ ਜਾਨਹਵੀ ਨਾਲ ਨਜ਼ਰ ਆਉਣ ਵਾਲੇ ਹਨ। ਜਲਦ ਹੀ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ।


Tags: Janhvi KapoorDhadakUdaipurInstagram

About The Author

manju bala

manju bala is content editor at Punjab Kesari