FacebookTwitterg+Mail

ਅਜੇ ਦੇਵਗਨ ਨਾਲ ਇਸ ਬਾਇਓਪਿਕ 'ਚ ਜਾਨਹਵੀ ਨਿਭਾਏਗੀ ਖਾਸ ਕਿਰਦਾਰ

janhvi kapoor and ajay devgan
03 April, 2019 08:45:37 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਤੇ ਬੋਨੀ ਕਪੂਰ ਦੀ ਧੀ ਜਾਨਹਵੀ ਕਪੂਰ ਇਸ ਸਮੇਂ ਆਪਣੀ ਅਗਲੀ ਫਿਲਮ 'ਗੁੰਜਨ ਸਕਸੈਨਾ ਬਾਇਓਪਿਕ' 'ਚ ਰੁੱਝੀ ਹੈ। ਇਸ ਤੋਂ ਬਾਅਦ ਉਹ ਕਰਨ ਜੌਹਰ ਦੀ ਫਿਲਮ 'ਤਖਤ' ਕਰੇਗੀ। ਇਨ੍ਹਾਂ ਦੋਵੇਂ ਫਿਲਮਾਂ ਤੋਂ ਬਾਅਦ ਜਾਨਹਵੀ ਕਪੂਰ ਰਾਜਕੁਮਾਰ ਰਾਓ ਨਾਲ 'ਰੂਹ ਅਫਜ਼ਾ' ਹੌਰਰ ਫਿਲਮ 'ਚ ਕਾਮੇਡੀ ਕਰਦੀ ਨਜ਼ਰ ਆਵੇਗੀ। ਦੱਸ ਦਈਏ ਕਿ ਇਸ ਫਿਲਮ 'ਚ ਜਾਨਹਵੀ ਦੋਹਰੀ ਭੂਮਿਕਾ ਨਿਭਾਉਂਦੀ ਦਿਸੇਗੀ।

ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਲਗਾਤਾਰ ਖਬਰਾਂ  ਆ ਰਹੀਆਂ ਹਨ ਕਿ ਇਨ੍ਹਾਂ ਤਿੰਨਾਂ ਫਿਲਮਾਂ ਤੋਂ ਬਾਅਦ ਜਾਨਹਵੀ ਨੂੰ ਇਕ ਫਿਲਮ ਅਜੇ ਦੇਵਗਨ ਨਾਲ ਕਰਨ ਦਾ ਮੌਕਾ ਵੀ ਮਿਲ ਰਿਹਾ ਹੈ। ਹਾਲਾਂਕਿ ਇਸ ਫਿਲਮ ਜਾਨਹਵੀ ਦੇ ਪਿਤਾ ਬੋਨੀ ਕਪੂਰ ਪ੍ਰੋਡਿਊਸ ਕਰ ਰਹੇ ਹਨ। ਇਹ ਸਈਅਦ ਅਬਦੁਲ ਦੀ ਬਾਇਓਪਿਕ ਹੈ। ਇਸ ਫਿਲਮ 'ਚ ਬੋਨੀ ਕਪੂਰ ਚਾਹੁੰਦੇ ਹਨ ਕਿ ਉਸ ਦੀ ਧੀ ਜਾਨਹਵੀ ਕਪੂਰ ਅਹਿਮ ਭੂਮਿਕਾ ਨਿਭਾਏ। ਬੇਸ਼ੱਕ ਫਿਲਮ ਦਾ ਅਜੇ ਐਲਾਨ ਨਹੀਂ ਹੋਇਆ ਪਰ ਜਾਨਹਵੀ ਆਪਣੇ ਪਿਤਾ ਨੂੰ ਮਨਾਂ ਨਹੀਂ ਕਰੇਗੀ। ਇਸ ਦੇ ਨਾਲ ਹੀ ਜਾਨਹਵੀ ਨੂੰ ਸ਼ੁਰੂਆਤ 'ਚ ਹੀ ਅਜੇ ਦੇਵਗਨ ਨਾਲ ਕੰਮ ਕਰਨ ਦਾ ਮੌਕਾ ਵੀ ਮਿਲ ਜਾਵੇਗਾ।


Tags: Janhvi KapoorBoney KapoorAjay DevganCameo AlongsideBollywood Celebrity

Edited By

Sunita

Sunita is News Editor at Jagbani.