FacebookTwitterg+Mail

ਜਾਨਹਵੀ ਦੀਆਂ ਅਜਿਹੀਆਂ ਆਦਤਾਂ ਤੋਂ ਪਰੇਸ਼ਾਨ ਹੈ ਈਸ਼ਾਨ ਖੱਟੜ, ਵੀਡੀਓ ਰਾਹੀਂ ਦੱਸਿਆ ਸੱਚ

janhvi kapoor and ishaan khatter
26 June, 2018 01:53:38 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਤੇ ਈਸ਼ਾਨ ਖੱਟੜ ਇੰਨੀ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਧੜਕ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਹ ਫਿਲਮ 20 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟਰੇਲਰ 'ਚ ਦੋਵਾਂ ਦੀ ਕੈਮਿਸਟਰੀ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਆਨਸਕ੍ਰੀਨ ਬਾਂਡਿੰਗ ਤੋਂ ਇਲਾਵਾ ਉਸ ਦੀ ਆਫਸਕ੍ਰੀਨ ਕੈਮਿਸਟਰੀ ਵੀ ਕਾਫੀ ਚੰਗੀ ਹੈ। ਦੋਵੇਂ ਕਾਫੀ ਮਸਤੀ ਕਰਦੇ ਹਨ ਪਰ ਈਸ਼ਾਨ ਖੱਟੜ ਨੂੰ ਜਾਨਹਵੀ ਦੀ ਇਕ ਆਦਤ ਬਿਲਕੁਲ ਪਸੰਦ ਨਹੀਂ ਹੈ, ਜਿਸ ਦਾ ਖੁਲਾਸਾ ਉਸ ਨੇ ਇਕ ਵੀਡੀਓ 'ਚ ਕੀਤਾ ਹੈ। ਇਸ ਖੁਲਾਸਾ ਧਰਮਾ ਪ੍ਰੋਡਕਸ਼ਨ ਨੇ ਸ਼ੇਅਰ ਕੀਤਾ ਹੈ। ਵੀਡੀਓ 'ਚ ਦੋਵਾਂ ''ਗੱਲਬਾਤ ਕਰਦੇ ਦਿਖ ਰਹੇ ਹਨ। ਇਸ ਦੌਰਾਨ ਜਾਨਹਵੀ ਉਸਤੋਂ ਪੁੱਛਦੀ ਹੈ, ''ਤੈਨੂੰ ਮੇਰੀ ਕਿਹੜੀ ਆਦਤ ਬਿਲਕੁਲ ਪਸੰਦ ਨਹੀਂ ਹੈ? ਇਸ 'ਤੇ ਈਸ਼ਾਨ ਆਖਦਾ ਹੈ ਕਿ, ''ਇਹੀ ਜਿਹੜੀ ਤੂੰ ਵਾਰ-ਵਾਰ ਉਂਗਲੀ ਕਰਦੀ ਏ, ਇਕ ਹੀ ਚੀਜ਼ ਨੂੰ ਵਾਰ-ਵਾਰ ਪੁੱਛਣ ਲੱਗਦੀ ਹੈ। ਇਹੀ ਆਦਤ ਮੈਨੂੰ ਤੇਰੀ ਬਿਲਕੁਲ ਪਸੰਦ ਨਹੀਂ ਹੈ।'' ਜਾਨਹਵੀ ਕਪੂਰ ਆਪਣੇ ਕੋ-ਸਟਾਰ ਈਸ਼ਾਨ ਦੀ ਤਾਰੀਫ ਕਰਦੇ ਹੋਏ ਆਖਦੀ ਹੈ ਕਿ, ''ਇਹ ਬਿਲਕੁਲ ਬੱਚਿਆਂ ਵਾਂਗ ਹੈ। ਮੈਂ ਉਸ ਦੀ ਜ਼ਿਆਦਾ ਤਾਰੀਫ ਨਹੀਂ ਕਰਨਾ ਚਾਹੁੰਦੀ। ਉਹ ਕਾਫੀ ਐਨਜੋਰਟਿਕ ਹੈ।'' ਵੀਡੀਓ 'ਚ ਦੋਵਾਂ ਦੀ ਮਜ਼ੇਦਾਰ ਕੈਮਿਸਟਰੀ ਦੇਖਣ ਤੋਂ ਬਾਅਦ ਫੈਨਜ਼ ਉਸ ਦੀ ਆਨਸਕ੍ਰੀਨ ਕੈਮਿਸਟਰੀ ਦੇਖਣ ਦਾ ਇਤਜ਼ਾਰ ਕਰ ਰਹੇ ਹਨ।

ਜਾਨਹਵੀ ਕਪੂਰ ਫਿਲਮ 'ਧੜਕ' ਨਾਲ ਫਿਲਮ ਇੰਡਸਟਰੀ ਵਿਚ ਕਦਮ ਰੱਖਣ ਜਾ ਰਹੀ ਹੈ ਅਤੇ ਉਨ੍ਹਾਂ ਦੀ ਇਸ ਫਿਲਮ ਦੇ ਟਰੇਲਰ ਨੂੰ ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਹੈ। ਜਾਨਹਵੀ ਨਾਲ ਫਿਲਮ ਵਿਚ ਇਸ਼ਾਨ ਖੱਟਰ ਲੀਡ ਰੋਲ 'ਚ ਦਿਖਾਈ ਦੇਣਗੇ ਪਰ ਫਿਲਮ ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਮਜ਼ਾਕ ਉਡਾਇਆ ਜਾ ਰਿਹਾ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਟਰੇਲਰ 'ਚ ਦੋਵਾਂ ਦੇ ਇਮੋਸ਼ਨਸ ਨਹੀਂ ਦਿਖਾਈ ਦੇ ਰਹੇ, ਜਿਸ ਤੋਂ ਬਾਅਦ ਹੁਣ ਮੁੰਬਈ ਪੁਲਸ ਨੇ ਵੀ ਲੋਕਾਂ ਨੂੰ ਜਾਗਰੁਕ ਕਰਨ ਲਈ ਟਰੇਲਰ ਦੇ ਇਕ ਸੀਨ ਦਾ ਇਸਤੇਮਾਲ ਕੀਤਾ ਹੈ। ਮੁੰਬਈ ਪੁਲਸ ਦੇ ਟਵਿਟਰ ਹੈਂਡਲ 'ਤੇ ਸ਼ੁੱਕਰਵਾਰ ਨੂੰ ਇਕ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ ਵਿਚ ਧੜਕ ਦੇ ਟਰੇਲਰ ਦਾ ਇਕ ਸੀਨ ਦਿਖਾਇਆ ਗਿਆ ਹੈ, ਜਿਸ ਵਿਚ ਜਾਨਹਵੀ, ਇਸ਼ਾਨ ਨੂੰ ਕਹਿੰਦੀ ਹੈ ਕਿ ਕੀ ਡਰਾਮਾ ਕਰ ਰਿਹਾ ਹੈ, ਮੈਨੂੰ ਦੇਖ ਕਿਉਂ ਨਹੀਂ ਰਿਹਾ। ਇਸ ਦਾ ਇਸਤੇਮਾਲ ਕਰਦੇ ਹੋਏ ਮੁੰਬਈ ਪੁਲਸ ਨੇ ਟਵੀਟ ਕਰਦੇ ਹੋਏ ਲਿਖਿਆ, ਟ੍ਰੈਫਿਕ ਸੰਕੇਤ ਦੇ ਵੀ ਇਮੋਸ਼ਨ ਹੁੰਦੇ ਹਨ ਅਤੇ ਤੁਹਾਨੂੰ ਉਨ੍ਹਾਂ ਨੂੰ ਅਨਦੇਖਾ ਨਹੀਂ ਕਰਨਾ ਚਾਹੀਦਾ ਹੈ ਅਤੇ ਤੁਹਾਡੇ ਇਸ ਰਿਸ਼ਤੇ ਨਾਲ ਈ-ਚਲਾਨ ਬਹੁਤ ਖੁਸ਼ ਨਹੀਂ ਹੈ।


Tags: Janhvi KapoorIshaan KhatterDhadakVideoKaran JoharHiroo Yash JoharApoorva MehtaShashank Khaitan

Edited By

Sunita

Sunita is News Editor at Jagbani.