FacebookTwitterg+Mail

ਜਿੰਮ ਹੋਵੇ ਜਾਂ ਪਾਰਟੀ ਹਰ ਥਾਂ ਨਜ਼ਰ ਆਉਂਦਾ ਜਾਨਹਵੀ ਦਾ ਇਹ ਬੈਗ

janhvi kapoor bag instagram
25 October, 2019 02:33:27 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਦੇ ਇਨ੍ਹੀਂ ਦਿਨੀਂ ਹਰ ਪਾਸੇ ਚਰਚਾ ’ਚ ਛਾਈ ਹੋਈ ਹੈ। ਜਾਨਹਵੀ ਨੇ ਪਿਛਲੇ ਸਾਲ ਫਿਲਮ ‘ਧੜਕ’ ਨਾਲ ਬਾਲੀਵੁੱਡ ਵਿਚ ਕਦਮ ਰੱਖਿਆ ਸੀ। ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਤੇ ਫਿਲਮ ਨੇ ਕਮਾਈ ਵੀ ਵਧੀਆ ਕੀਤੀ ਸੀ। ਜਾਨਹਵੀ ਆਪਣੇ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ।


ਉਹ ਅਕਸਰ ਮੀਡੀਆ ਦੇ ਕੈਮਰਿਆਂ ਵਿਚ ਵੀ ਕੈਪਚਰ ਹੁੰਦੀ ਹੈ ਪਰ ਇਨ੍ਹਾਂ ਤਸਵੀਰਾਂ ਵਿਚ ਇਕ ਖਾਸ ਚੀਜ਼ ਵੀ ਜਾਨਹਵੀ ਨਾਲ ਦਿਖਾਈ ਦਿੰਦੀ ਹੈ ।ਇਹ ਚੀਜ਼ ਕੁਝ ਹੋਰ ਨਹੀਂ ਜਾਨਹਵੀ ਦਾ ਬੈਗ ਹੈ । ਜਾਨਹਵੀ ਇਹ ਬੈਗ ਹਰ ਥਾਂ ਤੇ ਲੈ ਕੇ ਜਾਂਦੀ ਹੈ । ਭਾਵੇਂ ਜਿੰਮ ਹੋਵੇ ਜਾਂ ਫਿਰ ਕੋਈ ਹੋਰ ਥਾਂ, ਇਹ ਬੈਗ ਉਸ ਨਾਲ ਹਮੇਸ਼ਾ ਦੇਖਿਆ ਜਾਂਦਾ ਹੈ।
Punjabi Bollywood Tadka
ਜਾਨਹਵੀ ਦੇ ਇਸ ਬੈਗ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ‘Off-White’ ਬਰਾਂਡ ਦੇ ਇਸ ਬੈਗ ਦੀ ਕੀਮਤ 822 ਡਾਲਰ ਯਾਨੀ ਭਾਰਤੀ ਕਰੰਸੀ ਵਿਚ 59 ਹਜ਼ਾਰ ਰੁਪਏ ਹੈ । ਸੋਸ਼ਲ ਮੀਡੀਆ ਤੇ ਇਸ ਬੈਗ ਦੀ ਕਾਫੀ ਚਰਚਾ ਹੈ । ਪਰ ਇਸ ਤੋਂ ਪਹਿਲਾਂ ਵੀ ਜਾਨਹਵੀ ਮਹਿੰਗੇ ਬਰਾਂਡ ਦੇ ਬੈਗ ਦੇ ਨਾਲ ਨਜ਼ਰ ਆ ਚੁੱਕੀ ਹੈ।
Punjabi Bollywood Tadka


Tags: Janhvi KapoorBagInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari