ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਨੇ ਚਾਹੇ ਹੀ ਜ਼ਿਆਦਾ ਫਿਲਮਾਂ ’ਚ ਕੰਮ ਨਾ ਕੀਤਾ ਹੋਵੇ ਪਰ ਉਨ੍ਹਾਂ ਨੇ ਲੋਕਾਂ ਦੇ ਦਿਲਾਂ ’ਚ ਜਗ੍ਹਾ ਬਣਾ ਲਈ ਹੈ। ਅੱਜ ਜਾਨਹਵੀ ਕਪੂਰ ਆਪਣਾ 23ਵਾਂ ਜਨਮਦਿਨ ਮਨਾ ਰਹੀ ਹੈ। ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਧੀ ਜਾਨਹਵੀ ਕਪੂਰ ਫਿਲਮ ‘ਧੜਕ’ ਨਾਲ ਡੈਬਿਊ ਕਰਨ ਤੋਂ ਪਹਿਲਾਂ ਹੀ ਲਾਈਮਲਾਈਟ ’ਚ ਆ ਗਈ ਸੀ।
![Punjabi Bollywood Tadka](https://img.punjabi.bollywoodtadka.in/multimedia/10_22_01559885801-ll.jpg)
ਉਨ੍ਹਾਂ ਦੀ ਮਾਂ ਕੋਲੋਂ ਹਮੇਸ਼ਾ ਜਾਨਹਵੀ ਦੇ ਡੈਬਿਊ ਨੂੰ ਲੈ ਕੇ ਸਵਾਲ ਕੀਤਾ ਜਾਂਦਾ ਸੀ ਪਰ ਦੁੱਖ ਵਾਲੀ ਗੱਲ ਹੈ ਕਿ ਜਾਨਹਵੀ ਦੀ ਪਹਿਲੀ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਸ਼੍ਰੀਦੇਵੀ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
![Punjabi Bollywood Tadka](https://img.punjabi.bollywoodtadka.in/multimedia/10_22_0166921171-ll.jpg)
ਜਾਨਹਵੀ ਸ਼੍ਰੀਦੇਵੀ ਦੀ ਕਾਫੀ ਲਾਡਲੀ ਰਹੀ ਹੈ। ਇਕ ਇੰਟਰਵਿਊ ਦੌਰਾਨ ਸ਼੍ਰੀਦੇਵੀ ਨੇ ਦੱਸਿਆ ਸੀ ਕਿ ਜਾਨਹਵੀ ਉਨ੍ਹਾਂ ਦੇ ਜ਼ਿਆਦਾ ਕਰੀਬ ਹੈ ਤੇ ਉਨ੍ਹਾਂ ਦੀ ਛੋਟੀ ਧੀ ਪਿਤਾ ਬੋਨੀ ਦੇ।
![Punjabi Bollywood Tadka](https://img.punjabi.bollywoodtadka.in/multimedia/10_22_0174737222-ll.jpg)
ਉੱਥੇ ਹੀ 23 ਦੀ ਉਮਰ 'ਚ ਗਲੈਮਰਸ ਅਤੇ ਹੌਟ ਦਿਖਾਈ ਦੇਣ ਵਾਲੀ ਸ਼੍ਰੀਦੇਵੀ ਦੀ ਧੀ ਜਾਨਹਵੀ ਬਚਪਨ 'ਚ ਕਾਫੀ ਕਿਊਟ ਅਤੇ ਗੋਲ-ਮਟੋਲ ਦਿਖਾਈ ਦਿੰੰਦੀ ਸੀ। ਅੱਜ ਜਨਮਦਿਨ ਮੌਕੇ ਦੇਖੋ ਕਿ ਸ਼੍ਰੀਦੇਵੀ ਨੇ ਆਪਣੀ ਲਾਡਲੀ ਧੀ ਯਾਨੀ ਕਿ ਜਾਨਹਵੀ ਕਪੂਰ ਦੀਆਂ ਕਿਹੜੀਆਂ-ਕਿਹੜੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀਆਂ ਸਨ।
![Punjabi Bollywood Tadka](https://img.punjabi.bollywoodtadka.in/multimedia/10_22_0184107313-ll.jpg)
ਇਹ ਵੀ ਪੜ੍ਹੋ: ਰਿਐਲਿਟੀ ਸ਼ੋਅ ਦੇ ਜੇਤੂ ’ਤੇ ਪੱਬ ’ਚ ਹਮਲਾ, ਵੀਡੀਓ ਵਾਇਲ
![Punjabi Bollywood Tadka](https://img.punjabi.bollywoodtadka.in/multimedia/10_22_0207548335-ll.jpg)
![Punjabi Bollywood Tadka](https://static.jagbani.com/multimedia/14_12_12469000001-ll.jpg)
![Punjabi Bollywood Tadka](https://static.jagbani.com/multimedia/13_13_4638000005-ll.jpg)
![Punjabi Bollywood Tadka](https://img.punjabi.bollywoodtadka.in/multimedia/10_22_0198176604-ll.jpg)