ਮੁੰਬਈ(ਬਿਊਰੋ)— ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦਾ ਸੁਪਨਾ ਸੀ ਕਿ ਉਸ ਦੀ ਧੀ ਜਾਨਹਵੀ ਕਪੂਰ ਨੂੰ ਫਿਲਮ ਅਦਾਕਾਰਾ ਬਣਦਾ ਦੇਖੇ। ਜਾਨਹਵੀ ਕਪੂਰ ਹਿੰਦੀ ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਹਾਲ ਹੀ 'ਚ ਇਸ ਫਿਲਮ ਦਾ ਟਰੇਲਰ' ਰਿਲੀਜ਼ ਹੋਇਆ ਹੈ। ਟਰੇਲਰ ਦੇ ਲਾਂਚ ਮੌਕੇ 'ਤੇ ਜਾਨਹਵੀ ਤੇ ਖੁਸ਼ੀ ਕਪੂਰ ਨੇ ਸ਼੍ਰੀਦੇਵੀ ਨੂੰ ਕਾਫੀ ਯਾਦ ਕੀਤਾ। ਤੁਹਾਨੂੰ ਜਾਣ ਕੇ ਕਾਫੀ ਹੈਰਾਨੀ ਹੋਵੇਗੀ ਕਿ ਜਾਨਹਵੀ ਨੂੰ ਇਸ ਫਿਲਮ 'ਚ ਕੰਮ ਕਰਨ ਲਈ ਸਿਰਫ 60 ਲੱਖ ਰੁਪਏ ਹੀ ਦਿੱਤੇ ਗਏ ਹਨ। ਇਹ ਪੈਸੇ ਉਸ ਨੂੰ ਉਸ ਦੀ ਫੀਸ ਵਜੋਂ ਦਿੱਤੇ ਗਏ ਹਨ। ਦੱਸ ਦੇਈਏ ਕਿ ਜਾਨਹਵੀ ਦੀ ਇਹ ਪਹਿਲੀ ਫਿਲਮ ਹੈ, ਜਿਸ ਕਰਕੇ ਉਸ ਨੂੰ ਘੱਟ ਫੀਸ ਮਿਲੀ ਹੈ। ਦੂਜੇ ਪਾਸੇ ਫਿਲਮ 'ਚ ਜਾਨਹਵੀ ਕਪੂਰ ਨਾਲ ਇਸ਼ਾਨ ਖੱਟਰ ਹੈ, ਜਿਸ ਦੀ ਇਹ ਦੂਜੀ ਫਿਲਮ ਹੈ। ਇਸ ਤੋਂ ਪਹਿਲਾਂ ਇਸ਼ਾਨ 'ਬਿਆਉਂਡ ਦਿ ਕਲਾਊਡਸ' 'ਚ ਆਪਣੀ ਐਕਟਿੰਗ ਦਾ ਹੁਨਰ ਦਿਖਾ ਚੁੱਕਿਆ ਹੈ। 'ਧੜਕ' 'ਚ ਇਸ਼ਾਨ ਮਧੁਕਰ ਦਾ ਕਿਰਦਾਰ ਨਿਭਾਇਆ ਸੀ।
ਦੱਸਣਯੋਗ ਹੈ ਕਿ ਇਸ਼ਾਨ ਨੂੰ ਵੀ ਫਿਲਮ ਲਈ ਜਾਨਹਵੀ ਨਾਲ 60 ਲੱਖ ਰੁਪਏ ਦੀ ਹੀ ਫੀਸ ਮਿਲੀ ਹੈ। ਇਸ ਫਿਲਮ 'ਚ ਵਿਲੇਨ ਬਣੇ ਆਸ਼ੁਤੋਸ਼ ਰਾਣਾ, ਡਾਇਰੈਕਟਰ ਤੇ ਮਿਊਜ਼ਿਸ਼ਨ ਨੂੰ ਦੋਵਾਂ ਐਕਟਰਸ ਤੋਂ ਵੱਧ ਫੀਸ ਦਿੱਤੀ ਗਈ ਹੈ। ਕਾਬਲੇਗੌਰ ਹੈ ਕਿ ਫਿਲਮ ਦਾ ਟਰੇਲਰ ਦੇਖ ਕੇ ਹੀ ਲੋਕਾਂ ਨੇ ਜਾਨਹਵੀ ਨੂੰ ਪਹਿਲਾਂ ਹੀ ਸਟਾਰ ਮੰਨ ਲਿਆ। ਕੁਝ ਨੇ ਤਾਂ ਜਾਨਹਵੀ ਨੂੰ ਸਕ੍ਰੀਨ 'ਤੇ ਦੇਖ ਉਸ ਨੂੰ ਸ਼੍ਰੀਦੇਵੀ ਦਾ ਦੂਜਾ ਜਨਮ ਵੀ ਆਖ ਰਹੇ ਹਨ। ਜਾਨਹਵੀ ਨਾ ਸਿਰਫ ਟਰੇਲਰ 'ਚ ਖੂਬਸੂਰਤ ਲੱਗ ਰਹੀ ਸੀ, ਸਗੋਂ ਉਸ ਨੇ ਅੱਖਾਂ ਨਾਲ ਹੀ ਐਕਟਿੰਗ ਕੀਤੀ ਹੈ। 'ਧੜਕ' ਫਿਲਮ ਦਾ ਟਰੇਲਰ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਫਿਲਮ 'ਚ ਜਾਨਹਵੀ ਮੁੱਖ ਕਿਰਦਾਰ ਨਿਭਾਅ ਰਹੀ ਹੈ। ਉਸ ਦੇ ਕਿਰਦਾਰ ਦਾ ਨਾਂ 'ਪਾਰਥਵੀ' ਹੈ।