FacebookTwitterg+Mail

'Grazia Millennial' ਦੀ ਰੈੱਡ ਕਾਰਪੇੱਟ 'ਤੇ ਜਾਨਹਵੀ ਦੀ ਬੋਲਡ ਲੁੱਕ ਵਾਇਰਲ

janhvi kapoor hot look viral
22 June, 2019 09:51:56 AM

ਮੁੰਬਈ (ਬਿਊਰੋ) — 'Grazia Millennial Awards 2019' ਦਾ ਮੁੰਬਈ 'ਚ ਆਯੋਜਨ ਕੀਤਾ ਗਿਆ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਸ ਦੌਰਾਨ 'ਧੜਕ' ਗਰਲ ਜਾਨਹਵੀ ਕਪੂਰ ਨੇ ਪਿੰਕ ਪੈਂਟਸੂਟ 'ਚ ਸ਼ਿਰਕਤ ਕੀਤੀ, ਜਿਸ 'ਚ ਉਹ ਬੇਹੱਦ ਹੌਟ ਤੇ ਬੋਲਡ ਲੱਗ ਰਹੀ ਸੀ।

Punjabi Bollywood Tadka

ਉਸ ਦੀ ਇਹ ਲੁੱਕ ਫੈਨਜ਼ ਵਲੋਂ ਵੀ ਕਾਫੀ ਪਸੰਦ ਕੀਤੀ ਗਈ। ਹਾਲਾਂਕਿ ਇਸ ਐਵਾਰਡਜ਼ ਸ਼ੋਅ 'ਚ ਦੀਪਿਕਾ, ਕਰਨ ਜੌਹਰ, ਵਿੱਕੀ ਕੌਸਲ, ਅਨੰਨਿਆ ਪਾਂਡੇ, ਸੋਨਾਲ ਚੌਹਾਨ, ਕ੍ਰਿਤੀ ਖਰਬੰਦਾ ਵਰਗੇ ਸਿਤਾਰੇ 'Grazia Millennial Awards 2019' ਦੀ ਰੈੱਡ ਕਾਰਪੇੱਟ 'ਤੇ ਨਜ਼ਰ ਆਏ। 

Punjabi Bollywood Tadka
ਦੱਸ ਦਈਏ ਕਿ 'ਧੜਕ' ਫਿਲਮ ਨਾਲ ਬਾਲੀਵੁੱਡ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਜਾਨਹਵੀ ਕਪੂਰ ਜਦਲ ਹੀ ਫਿਲਮ 'ਰੂਹਅਫਜ਼ਾ' 'ਚ ਨਜ਼ਰ ਆਵੇਗੀ। ਉਹ ਆਪਣੀ ਆਉਣ ਵਾਲੀ ਫਿਲਮ ਲਈ ਕਾਫੀ ਐਕਸਾਈਟਿਡ ਹੈ।

Punjabi Bollywood Tadka
ਦੱਸ ਦਈਏ ਕਿ ਇਸ ਦੌਰਾਨ ਫਿਲਮ ਬਾਰੇ ਗੱਲ ਕਰਦੇ ਹੋਏ ਜਨਹਵੀ ਨੇ ਕਿਹਾ, ''ਮੈਂ ਫਿਲਮ ਬਾਰੇ ਜ਼ਿਆਦਾ ਗੱਲ ਨਹੀਂ ਕਰਾਂਗੀ। ਫਿਲਮ ਦਾ ਹਿੱਸਾ ਬਣ ਕੇ ਤੇ ਇਸ 'ਚ ਸ਼ਾਮਲ ਲੋਕਾਂ ਨਾਲ ਕੰਮ ਕਰਕੇ ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ।''

Punjabi Bollywood Tadka

ਇਸ ਮਹੀਨੇ ਦੀ ਸ਼ੁਰੂਆਤ 'ਚ ਹੀ ਉਸ ਨੇ 'ਰੂਹਅਫਜ਼ਾ' ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਸੀ। ਫਿਲਮ 'ਚ ਉਸ ਨਾਲ ਰਾਜਕੁਮਾਰ ਰਾਓ ਵੀ ਨਜ਼ਰ ਆਉਣਗੇ। ਇਸ ਨੂੰ ਦਿਨੇਸ਼ ਵਿਜਨ ਤੇ ਮ੍ਰਿਗਦੀਪ ਸਿੰਘ ਲਾਂਬਾ ਪ੍ਰੋਡਿਊਸ ਕਰ ਰਹੇ ਹਨ। ਫਿਲਮ ਦਾ ਡਾਇਰੈਕਸ਼ਨ ਹਾਰਦਿਕ ਮਹਿਤਾ ਕਰ ਰਹੇ ਹਨ। ਫਿਲਮ 20 ਮਾਰਚ, 2020 ਨੂੰ ਰਿਲੀਜ਼ ਹੋਣੀ ਹੈ।

Punjabi Bollywood Tadka

Punjabi Bollywood Tadka


Tags: Grazia Millennial Awards 2019Janhvi KapoorHot LookInstagramViralBollywood celebrity

Edited By

Sunita

Sunita is News Editor at Jagbani.