FacebookTwitterg+Mail

ਬਾਰਿਸ਼ ਦੇ ਮੌਸਮ 'ਚ ਆਪਣੇ ਹੀਰੋ ਈਸ਼ਾਨ ਨੂੰ ਮਿਲਣ ਪਹੁੰਚੀ ਜਾਨਹਵੀ ਕਪੂਰ

janhvi kapoor ishaan khattar
05 June, 2018 02:33:22 PM

ਮੁੰਬਈ (ਬਿਊਰੋ)— ਜਾਨਹਵੀ ਕਪੂਰ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੀ ਰਹਿੰਦੀ ਹੈ। ਜਾਨਹਵੀ ਕਪੂਰ ਛੇਤੀ ਹੀ 'ਧੜਕ' ਫਿਲਮ ਨਾਲ ਆਪਣਾ ਬਾਲੀਵੁੱਡ ਸਫਰ ਸ਼ੁਰੂ ਕਰ ਰਹੀ ਹੈ। ਇਸ ਫਿਲਮ 'ਚ ਉਸ ਦੇ ਹੀਰੋ ਈਸ਼ਾਨ ਖੱਟਰ ਹਨ। ਫਿਲਮ ਦੀ ਸ਼ੂਟਿੰਗ ਤੋਂ ਇਲਾਵਾ ਵੀ ਜਾਨਹਵੀ ਤੇ ਈਸ਼ਾਨ ਇਕ-ਦੂਜੇ ਨਾਲ ਕਈ ਵਾਰ ਇਕੱਠੇ ਦੇਖੇ ਜਾਂਦੇ ਰਹੇ ਹਨ। ਨਵੀਆਂ ਤਸਵੀਰਾਂ ਸੋਮਵਾਰ ਸ਼ਾਮ ਦੀਆਂ ਹਨ, ਜਦੋਂ ਇਕ ਵਾਰ ਮੁੜ ਇਹ ਦੋਵੇਂ ਇਕੱਠੇ ਨਜ਼ਰ ਆਏ।Punjabi Bollywood Tadka
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੁੰਬਈ 'ਚ ਮਾਨਸੂਨ ਦਸਤਕ ਦੇ ਚੁੱਕਾ ਹੈ ਤੇ ਸੋਮਵਾਰ ਦੇਰ ਸ਼ਾਮ ਇਥੇ ਚੰਗੀ ਬਾਰਿਸ਼ ਹੋਈ। ਬਾਰਿਸ਼ ਤੋਂ ਬਾਅਦ ਮੁੰਬਈ ਵਾਲਿਆਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ। ਇਸ ਵਿਚਾਲੇ ਜਾਨਹਵੀ ਵੀ ਮੁੰਬਈ ਦੇ ਖੁਸ਼ਨੁਮਾ ਹੁੰਦੇ ਮੌਸਮ ਦਾ ਆਨੰਦ ਮਾਣਦੀ ਨਜ਼ਰ ਆਈ। ਸੋਮਵਾਰ ਨੂੰ ਹੀ ਸੋਸ਼ਲ ਮੀਡੀਆ 'ਤੇ ਦਿਨ ਭਰ ਜਾਨਹਵੀ ਕਪੂਰ ਇਕ ਵੀਡੀਓ ਦੀ ਵਜ੍ਹਾ ਕਾਰਨ ਚਰਚਾ 'ਚ ਰਹੀ, ਜਿਸ 'ਚ ਉਹ ਤੇ ਉਸ ਦੀ ਛੋਟੀ ਭੈਣ ਖੁਸ਼ੀ ਕਾਫੀ ਮਸਤੀ ਭਰੇ ਮੂਡ 'ਚ ਦਿਖ ਰਹੀਆਂ ਹਨ। ਫਿਲਹਾਲ ਇਨ੍ਹਾਂ ਨਵੀਆਂ ਤਸਵੀਰਾਂ 'ਚ ਵੀ ਤੁਸੀਂ ਦੇਖ ਸਕਦੇ ਹੋ ਕਿ ਜਾਨਹਵੀ ਕਿੰਨੀ ਕੂਲ ਤੇ ਰਿਲੈਕਸ ਨਜ਼ਰ ਆ ਰਹੀ ਹੈ।Punjabi Bollywood Tadka
ਜਾਨਹਵੀ ਕਪੂਰ ਨਾਲ ਈਸ਼ਾਨ ਖੱਟਰ ਵੀ ਇਸ ਮੌਕੇ ਨਜ਼ਰ ਆਏ। ਈਸ਼ਾਨ ਬਾਰੇ ਤੁਸੀਂ ਜਾਣਦੇ ਹੋ ਕਿ ਉਹ ਸ਼ਾਹਿਦ ਕਪੂਰ ਦੇ ਭਰਾ ਹਨ ਤੇ ਹਾਲ ਹੀ 'ਚ ਉਸ ਦੀ ਡੈਬਿਊ ਫਿਲਮ 'ਬਿਓਂਡ ਦਿ ਕਲਾਊਡਸ' ਰਿਲੀਜ਼ ਹੋਈ ਸੀ। 'ਧੜਕ' ਈਸ਼ਾਨ ਦੀ ਦੂਜੀ ਫਿਲਮ ਹੈ। 'ਬਿਓਂਡ ਦਿ ਕਲਾਊਡਸ' ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਤਾਂ ਨਹੀਂ ਦਿਖਾ ਸਕੀ ਪਰ ਈਰਾਨੀ ਡਾਇਰੈਕਟਰ ਮਾਜਿਦ ਮਜੀਦੀ ਦੀ ਇਹ ਫਿਲਮ ਕਾਫੀ ਚਰਚਾ 'ਚ ਰਹੀ।
Punjabi Bollywood Tadka


Tags: Janhvi Kapoor Ishaan Khattar Dhadak Sridevi Shahid Kapoor

Edited By

Rahul Singh

Rahul Singh is News Editor at Jagbani.