FacebookTwitterg+Mail

ਸ਼੍ਰੀ ਦੇਵੀ ਦੀ ਧੀ ਨੇ ਦਿਖਾਈ ਦਰਿਆ ਦਿਲੀ, ਜੋ ਤੁਹਾਨੂੰ ਵੀ ਬਣਾਏਗੀ ਆਪਣਾ ਮੁਰੀਦ (ਵੀਡੀਓ)

janhvi kapoor offering biscuits to a underprivileged street kid
02 November, 2019 10:04:01 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਬਾਲੀਵੁੱਡ ਦੇ ਨਾਲ-ਨਾਲ ਸੋਸ਼ਲ ਮੀਡੀਆ ਦੀ ਵੀ ਸਟਾਰ ਹੈ। ਉਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜਾਹਨਵੀ ਦੀ ਇਹ ਵੀਡੀਓ ਉਸ ਦੀਆਂ ਖੂਬਸੂਰਤ ਅਦਾਵਾਂ ਕਰਕੇ ਨਹੀਂ ਵਾਇਰਲ ਹੋ ਰਹੀ ਸਗੋ ਉਸ ਦੀ ਦਰਿਆ ਦਿਲੀ ਕਰਕੇ ਵਾਇਰਲ ਹੋ ਰਹੀ ਹੈ। ਦਰਅਸਲ, ਜਾਹਨਵੀ ਇਸ ਵੀਡੀਓ 'ਚ ਇਕ ਜ਼ਰੂਰਤਮੰਦ ਮੁੰਡੇ ਨੂੰ ਬਿਸਕੁਟ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਲੋਕਾਂ ਨੂੰ ਇੰਨਾਂ ਜ਼ਿਆਦਾ ਵਧੀਆ ਲੱਗਾ ਹੈ ਕਿ ਇਹ ਹਰ ਇਕ ਦੇ ਮੋਬਾਈਲ ਫੋਨ 'ਚ ਪਹੁੰਚ ਗਿਆ ਹੈ।

 

 
 
 
 
 
 
 
 
 
 
 
 
 
 

#janhvikapoor snapped at salon in bandra today #viralbayani @viralbhayani

A post shared by Viral Bhayani (@viralbhayani) on Oct 30, 2019 at 5:06am PDT

ਇਸ ਵੀਡੀਓ 'ਚ ਜਾਹਨਵੀ ਜਿਵੇਂ ਹੀ ਆਪਣੀ ਕਾਰ 'ਚੋਂ ਬਾਹਰ ਆਉਂਦੀ ਹੈ ਤਾਂ ਇਕ ਜ਼ਰੂਰਤਮੰਦ ਮੁੰਡਾ ਉਸ ਕੋਲ ਆ ਕੇ ਖੜ੍ਹਾ ਹੋ ਜਾਂਦਾ ਹੈ ਤੇ ਉਸ ਕੋਲੋਂ ਕੁਝ ਖਾਣ ਨੂੰ ਮੰਗਦਾ ਹੈ। ਇਹ ਦੇਖਕੇ ਜਾਹਨਵੀ ਮੁੜ ਆਪਣੀ ਕਾਰ ਵੱਲ ਮੁੜਦੀ ਹੈ ਤੇ ਕਾਰ 'ਚੋਂ ਬਿਸਕੁੱਟ ਕੱਢ ਕੇ ਉਸ ਨੂੰ ਦੇ ਦਿੰਦੀ ਹੈ। ਇਹ ਪਹਿਲਾ ਮੌਕਾ ਨਹੀਂ ਜਦੋਂ ਜਾਹਨਵੀ ਕਿਸੇ ਦੀ ਮਦਦ ਕਰਦੀ ਹੋਈ ਨਜ਼ਰ ਆਈ ਹੋਵੇ। ਇਸ ਤੋਂ ਪਹਿਲਾਂ ਵੀ ਉਹ ਅਕਸਰ ਜ਼ਰੂਰਤਮੰਦਾਂ ਦੀ ਮਦਦ ਕਰਦੀ ਹੋਈ ਦਿਖਾਈ ਦਿੱਤੀ ਹੈ।


Tags: Janhvi KapoorOffering BiscuitsStreet KidInternetViral VideoBollywood Celebrity

Edited By

Sunita

Sunita is News Editor at Jagbani.