FacebookTwitterg+Mail

ਜਾਨਹਵੀ ਕਪੂਰ ਨੂੰ ਨੰਨ੍ਹੇ ਫੈਨਜ਼ ਨੇ ਭੇਜੀ ਭਾਵੁਕ ਚਿੱਠੀ, ਵਾਇਰਲ ਹੋਈ ਤਸਵੀਰ

janhvi kapoor roohiafza
10 July, 2019 01:48:42 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਇਨ੍ਹੀਂ ਦਿਨੀਂ ਮਨਾਲੀ 'ਚ ਆਪਣੀ ਆਉਣ ਵਾਲੀ ਨਵੀਂ ਫਿਲਮ 'ਰੂਹੀ ਆਫਜ਼ਾ' ਦੀ ਸ਼ੂਟਿੰਗ ਕਰ ਰਹੀ ਹੈ। ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਉਨ੍ਹਾਂ ਦੇ ਛੋਟੇ ਫੈਨਜ਼ ਨੇ ਖਾਸ ਤੋਹਫਾ ਦਿੱਤਾ। ਰਿਪੋਰਟ ਮੁਤਾਬਕ ਸਥਾਨਕ ਬੱਚਿਆਂ ਨੂੰ ਜਦੋਂ ਇਹ ਪਤਾ ਲੱਗਿਆ ਕਿ ਜਾਨਹਵੀ ਇੱਥੇ ਸ਼ੂਟਿੰਗ ਕਰ ਰਹੀ ਹੈ ਤਾਂ ਉਨ੍ਹਾਂ ਨੇ ਉਨ੍ਹਾਂ ਦੇ ਹੋਟਲ ਰੂਮ ਦੇ ਬਾਹਰ ਇਕ ਪਿਆਰਾ ਜਿਹਾ ਨੋਟ ਲਗਾ ਦਿੱਤਾ, ਜਿਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
Punjabi Bollywood Tadka
ਜਾਨਹਵੀ ਦੇ ਹੋਟਲ ਰੂਮ 'ਤੇ ਲੱਗੇ ਨੋਟ 'ਚ ਲਿਖਿਆ ਸੀ,''ਰੂਹੀ ਆਫਜ਼ਾ, ਜਾਨਹਵੀ ਮੈਮ ਅਸੀਂ ਤੁਹਾਨੂੰ ਜਿਨ੍ਹਾਂ ਜਲਦੀ ਹੋ ਸਕੇ ਮਿਲਣਾ ਚਾਹੁੰਦੇ ਹਾਂ। ਅਸੀਂ ਤੁਹਾਡੇ ਬਹੁਤ ਵੱਡੇ ਫੈਨ ਹਾਂ। ਅਸੀਂ ਬੱਚੇ ਤੁਹਾਨੂੰ ਮਿਲਣ ਲਈ ਬਹੁਤ ਉਤਸ਼ਾਹਿਤ ਹਾਂ।'' ਇਸ ਦੇ ਹੇਠਾਂ ਬਹੁਤ ਸਾਰੇ ਬੱਚਿਆਂ ਦੇ ਨਾਮ ਲਿਖੇ ਹੋਏ ਸਨ। ਜਾਨਹਵੀ ਕਪੂਰ ਸਟਾਰਰ ਫਿਲਮ 'ਰੂਹੀ ਆਫਜ਼ਾ' ਦਾ ਨਿਰਦੇਸ਼ਨ ਹਾਰਦਿਕ ਮਹਿਤਾ ਕਰ ਰਹੇ ਹਨ। ਇਹ ਇਕ ਹਾਰਰ ਕਾਮੇਡੀ ਫਿਲਮ ਹੈ। ਸਟਾਰ ਕਾਸਟ ਦੀ ਗੱਲ ਕਰੀਏ ਤਾਂ ਜਾਨਹਵੀ ਕਪੂਰ ਤੋਂ ਇਲਾਵਾ ਫਿਲਮ 'ਚ ਰਾਜਕੁਮਾਰ ਰਾਓ ਅਤੇ ਵਰੁਣ ਸ਼ਰਮਾ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 'ਚ ਜਾਨਹਵੀ ਕਪੂਰ ਡਬਲ ਰੋਲ ਪਲੇਅ ਕਰਦੀ ਨਜ਼ਰ ਆਵੇਗੀ। ਉਨ੍ਹਾਂ ਦੇ ਕਿਰਦਾਰਾਂ ਦੇ ਨਾਮ ਰੂਹੀ ਅਤੇ ਅਫਸਾਨਾ ਹੋਣਗੇ।


ਹਾਲ ਹੀ 'ਚ ਫਿਲਮ ਦੇ ਪ੍ਰੋਡਿਊਸਰ ਦਿਨੇਸ਼ ਵਿਜਾਨ ਨੇ ਕਿਹਾ ਸੀ ਕਿ ਉਹ ਫਿਲਮ ਦੀ ਕਾਸਟ ਤੋਂ ਬਹੁਤ ਖੁਸ਼ ਹਨ। ਦਿਨੇਸ਼ ਵਿਜਾਨ ਨੇ ਕਿਹਾ,''ਸਾਨੂੰ ਅਜਿਹੇ ਕਲਾਕਾਰ ਚਾਹੀਦੇ ਸੀ, ਜੋ ਪੂਰੀ ਤਰ੍ਹਾਂ ਆਪਣੇ ਕਿਰਦਾਰਾਂ 'ਚ ਉੱਤਰ ਸਕਣ। ਰਾਜਕੁਮਾਰ ਅਤੇ ਵਰੁਣ ਕਮਾਲ ਦੇ ਕਲਾਕਾਰ ਹਨ। ਫੀਮੇਲ ਲੀਡ ਦੀ ਗੱਲ ਕਰੀਏ ਤਾਂ ਸਾਨੂੰ ਕੋਈ ਅਜਿਹਾ ਚਾਹੀਦਾ ਹੈ ਸੀ, ਜੋ ਪੂਰੀ ਤਰ੍ਹਾਂ ਨਾਲ ਦੋ ਵੱਖ-ਵੱਖ ਕਿਰਦਾਰਾਂ ਨੂੰ ਆਸਾਨੀ ਨਾਲ ਨਿਭਾ ਸਕੇ। ਜਾਨਹਵੀ ਇਸ 'ਚ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ।


Tags: Janhvi KapoorRoohiAfzaManali Rajkummar RaoVarun SharmaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari