FacebookTwitterg+Mail

ਜਾਨਹਵੀ ਕਪੂਰ  ਨੇ ਖਰੀਦੀ ਨਵੀਂ ਲਗਜ਼ਰੀ ਕਾਰ, ਮਾਂ ਸ਼੍ਰੀਦੇਵੀ ਨਾਲ ਹੈ ਖਾਸ ਕੁਨੈਕਸ਼ਨ

janhvi kapoor s new luxurious mercedes maybach
20 October, 2019 10:26:48 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸ ਸਭ ਦੇ ਚਲਦੇ ਜਾਨਹਵੀ ਕਪੂਰ ਨੇ ਇਕ ਲਗਜ਼ਰੀ ਕਾਰ ਖਰੀਦੀ ਹੈ । ਉਨ੍ਹਾਂ ਦੀ ਇਸ ਕਾਰ ਦਾ ਉਨ੍ਹਾਂ ਦੀ ਮਾਂ ਸ਼੍ਰੀਦੇਵੀ ਨਾਲ ਖਾਸ ਕੁਨੈਕਸ਼ਨ ਹੈ।
Punjabi Bollywood Tadka
ਦੱਸ ਦੇਈਏ ਕਿ ਜਾਨਹਵੀ ਦੀ ਨਵੀਂ ਕਾਰ Mercedes Maybach ਹੈ, ਜਿਸ ਦੀ ਕੀਮਤ 2.5 ਕਰੋੜ ਦੱਸੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਜਾਨਹਵੀ ਦੀ ਨਵੀਂ ਕਾਰ ਦੀ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਜਾਨਹਵੀ ਦੀ ਨਵੀਂ ਕਾਰ ਦੀ ਤਸਵੀਰ ਦੇਖ ਕੇ ਤੁਹਾਨੂੰ ਸ਼੍ਰੀਦੇਵੀ ਦੀ ਲਗਜ਼ਰੀ ਕਾਰ ਦੀ ਯਾਦ ਆ ਜਾਵੇਗੀ। ਇਸ ਗੱਲ ਨੂੰ ਅਸੀਂ ਨਹੀਂ ਸਗੋਂ ਜਾਹਨਵੀ ਦੀ ਨਵੀਂ ਕਾਰ ਦੇ ਰਜਿਸਟ੍ਰੇਸ਼ਨ ਨੰਬਰ ਪਤਾ ਲੱਗ ਰਹੀ ਹੈ। ਇਸ ਕਾਰ ਦਾ ਨੰਬਰ ਸ਼੍ਰੀਦੇਵੀ ਦੀ ਉਸ ਕਾਰ ਨਾਲ ਮੇਲ ਖਾਂਦਾ ਹੈ, ਜੋ ਸ਼੍ਰੀਦੇਵੀ ਨੂੰ ਬਹੁਤ ਪਸੰਦ ਸੀ।
Punjabi Bollywood Tadka
ਸ਼੍ਰੀਦੇਵੀ ਇਸੇ ਕਾਰ ਵਿਚ ਆਪਣੇ ਪਰਿਵਾਰ ਨਾਲ ਬਾਹਰ ਨਿਕਲਦੀ ਸੀ । ਜਾਨਹਵੀ ਦੀ ਕਾਰ ਦਾ ਨੰਬਰ MH 02 FG 7666 ਹੈ, ਜਦੋਂ ਕਿ ਸ਼੍ਰੀਦੇਵੀ ਦੀ ਕਾਰ ਦਾ ਨੰਬਰ MH 02 DZ 7666 ਹੈ । ਇਸ ਰਜਿਸ਼ਟ੍ਰੇਸ਼ਨ ਨੰਬਰ ਬਿਲਕੁੱਲ ਇਕ ਹੀ ਹੈ ਪਰ ਥੋੜਾ ਹੀ ਫਰਕ ਹੈ ।
Punjabi Bollywood Tadka


Tags: Janhvi KapoorLuxury CarPurchasedSridevi

About The Author

manju bala

manju bala is content editor at Punjab Kesari