FacebookTwitterg+Mail

ਸਕੂਲ 'ਚ ਜਾਨਹਵੀ ਨੂੰ ਦਿਮਾਗੀ ਤੌਰ 'ਤੇ ਬੀਮਾਰ ਸਮਝਦੇ ਸਨ ਉਸ ਦੇ ਦੋਸਤ

janhvi kapoor school days
17 July, 2018 09:24:57 PM

ਮੁੰਬਈ (ਬਿਊਰੋ)— ਜਾਨਹਵੀ ਕਪੂਰ ਆਪਣੀ ਡੈਬਿਊ ਫਿਲਮ 'ਧੜਕ' ਦੀ ਪ੍ਰਮੋਸ਼ਨ 'ਚ ਬਿਜ਼ੀ ਹੈ। ਇਸ ਦੌਰਾਨ ਉਹ ਬੇਬਾਕੀ ਨਾਲ ਸਾਰੇ ਸਵਾਲਾਂ ਦਾ ਜਵਾਬ ਵੀ ਦੇ ਰਹੀ ਹੈ। ਹਾਲ ਹੀ 'ਚ ਇਕ ਇੰਟਰਵਿਊ 'ਚ ਉਸ ਨੇ ਵੱਡਾ ਖੁਲਾਸਾ ਕੀਤਾ।
ਇਕ ਇੰਟਰਵਿਊ 'ਚ ਜਾਨਹਵੀ ਨੇ ਦੱਸਿਆ, 'ਜਦੋਂ ਮੈਂ ਛੋਟੀ ਸੀ ਤਾਂ ਨਾ ਹੀ ਮਾਂ ਤੇ ਨਾ ਮੈਂ ਐਕਟਰ ਬਣਨ ਬਾਰੇ ਸੋਚਿਆ ਸੀ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਮੇਰੇ ਦਿਮਾਗ 'ਚ ਹਮੇਸ਼ਾ ਤੋਂ ਹੀ ਐਕਟਰ ਬਣਨ ਦਾ ਖਿਆਲ ਸੀ। ਸਕੂਲ ਦੇ ਦਿਨਾਂ 'ਚ ਲੋਕ ਸੋਚਦੇ ਸਨ ਕਿ ਮੈਂ Schizophrenia ਹਾਂ ਕਿਉਂਕਿ ਮੈਂ ਆਜੀਬੋ-ਗਰੀਬ ਕਹਾਣੀਆਂ ਬਣਾਉਂਦੀ ਸੀ।'
ਉਹ ਅੱਗੇ ਕਹਿੰਦੀ ਹੈ, 'ਮੈਨੂੰ ਯਾਦ ਹੈ ਮੈਂ ਆਪਣੇ ਦੋਸਤਾਂ ਨੂੰ ਫੋਨ ਕਰਕੇ ਕਹਿੰਦੀ ਸੀ ਕਿ ਮੈਂ ਇਕ ਸੀਕ੍ਰੇਟ ਏਜੰਟ ਹਾਂ ਤੇ ਮੈਂ ਸਕੂਲ 'ਚ ਕਿਸੇ ਦੀ ਜਾਸੂਸੀ ਕਰਨੀ ਹੈ। ਉਹ ਲੋਕ ਮੇਰੇ 'ਤੇ ਯਕੀਨ ਵੀ ਕਰ ਲੈਂਦੇ ਸਨ। ਇਕ ਵਾਰ ਮੈਂ ਆਪਣੇ ਦੋਸਤਾਂ ਨੂੰ ਕਿਹਾ ਕਿ ਸ਼ਕੀਰਾ ਮੈਨੂੰ ਬੈਲੀ ਡਾਂਸ ਸਿਖਾਉਣ ਲਈ ਉਚੇਚੇ ਤੌਰ 'ਤੇ ਮੁੰਬਈ ਆਈ ਹੈ। ਇਸ ਲਈ ਹੁਣ ਮੈਂ ਤੁਹਾਨੂੰ ਵੀ ਬੈਲੀ ਡਾਂਸ ਸਿਖਾ ਸਕਦੀ ਹਾਂ। ਮੇਰੇ ਦੋਸਤਾਂ ਦੇ ਪਰਿਵਾਰਕ ਮੈਂਬਰ ਮੰਮੀ ਨੂੰ ਫੋਨ ਕਰਕੇ ਪੁੱਛਦੇ ਸਨ ਕਿ ਸ਼ਕੀਰਾ ਤੁਹਾਡੇ ਇਥੇ ਆਈ ਹੈ? ਉਹ ਕਿਵੇਂ ਹੈ? ਕੀ ਤੁਸੀਂ ਜਾਨਹਵੀ ਨੂੰ ਸਾਡੇ ਘਰ ਭੇਜ ਸਕਦੇ ਹੋ ਤਾਂ ਕਿ ਉਹ ਮੇਰੀ ਬੇਟੀ ਨੂੰ ਡਾਂਸ ਸਿਖਾ ਸਕੇ। ਇਹ ਕਹਾਣੀਆਂ ਸੁਣ ਕੇ ਮਾਂ ਖੁਸ਼ ਹੁੰਦੀ ਸੀ। ਮੈਂ ਘਰ 'ਚ ਇਕ ਕਾਮੇਡੀ ਕਿਰਦਾਰ ਸੀ।'
ਦੱਸਣਯੋਗ ਹੈ ਕਿ ਜਾਨਹਵੀ ਦੀ ਫਿਲਮ 'ਧੜਕ' 20 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਇਸ 'ਚ ਜਾਨਹਵੀ ਤੋਂ ਇਲਾਵਾ ਈਸ਼ਾਨ ਖੱਟਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਨੂੰ ਸ਼ਸ਼ਾਂਕ ਖੇਤਾਨ ਨੇ ਡਾਇਰੈਕਟ ਕੀਤਾ ਹੈ। ਇਹ ਮਰਾਠੀ ਭਾਸ਼ਾ 'ਚ ਬਣੀ ਫਿਲਮ 'ਸੈਰਾਟ' ਦਾ ਹਿੰਦੀ ਰੀਮੇਕ ਹੈ। ਹਾਲ ਹੀ 'ਚ ਫਿਲਮ ਦੀ ਸਕ੍ਰੀਨਿੰਗ ਰੱਖੀ ਗਈ, ਜਿਥੇ ਪੂਰਾ ਪਰਿਵਾਰ ਪਹੁੰਚਿਆ ਸੀ। ਹਾਲਾਂਕਿ ਦੇਸ਼ ਤੋਂ ਬਾਹਰ ਹੋਣ ਕਾਰਨ ਅਰਜੁਨ ਤੇ ਅੰਸ਼ੁਲਾ ਸਕ੍ਰੀਨਿੰਗ ਦਾ ਹਿੱਸਾ ਨਹੀਂ ਬਣ ਸਕੇ।


Tags: Janhvi Kapoor Dhadak Ishaan Khatter Interview

Edited By

Rahul Singh

Rahul Singh is News Editor at Jagbani.