ਮੁੰਬਈ (ਬਿਊਰੋ)— ਜਾਨਹਵੀ ਕਪੂਰ ਦੀ ਪਹਿਲੀ ਬਾਲੀਵੁੱਡ ਫਿਲਮ 'ਧੜਕ' 20 ਅੱਜ ਰਿਲੀਜ਼ ਹੋ ਗਈ ਹੈ। ਵੀਰਵਾਰ ਨੂੰ ਫਿਲਮ ਦੀ ਸਕ੍ਰੀਨਿੰਗ ਰੱਖੀ ਗਈ, ਜਿਸ 'ਚ ਜਾਨਹਵੀ ਦੇ ਪਰਿਵਾਰ, ਦੋਸਤਾਂ ਤੇ ਬਾਲੀਵੁੱਡ ਸਿਤਾਰੇ ਸ਼ਾਮਲ ਹੋਏ। ਸਕ੍ਰੀਨਿੰਗ 'ਤੇ ਜਾਨਹਵੀ ਦੇ ਕਥਿਤ ਐਕਸ ਬੁਆਏਫਰੈਂਡ ਸ਼ਿਖਰ ਪਹਰੀਆ ਵੀ ਆਏ ਸਨ। 'ਧੜਕ' ਦੇਖ ਕੇ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੀ ਫੀਲਿੰਗ ਜ਼ਾਹਿਰ ਕੀਤੀ।
![Punjabi Bollywood Tadka](https://static.jagbani.com/multimedia/21_47_024710000janhvi-ll.jpg)
ਸ਼ਿਖਰ ਨੇ ਫਿਲਮ ਦਾ ਟਾਈਟਲ ਸਲਾਈਡ ਸ਼ੇਅਰ ਕੀਤਾ ਤੇ ਦਿਲ ਦਾ ਇਮੋਜੀ ਬਣਾਇਆ। ਉਸ ਨੇ ਜਾਨਹਵੀ ਨੂੰ ਆਪਣੀ ਸਟੋਰੀ 'ਚ ਟੈਗ ਵੀ ਕੀਤਾ। ਜਾਨਹਵੀ ਤੇ ਸ਼ਿਖਰ ਦਾ ਰਿਸ਼ਤਾ 2016 'ਚ ਲਾਈਮਲਾਈਟ 'ਚ ਆਇਆ ਸੀ, ਜਦੋਂ ਦੋਵਾਂ ਦੀ ਕਿੱਸ ਕਰਦਿਆਂ ਦੀ ਤਸਵੀਰ ਵਾਇਰਲ ਹੋਈ ਸੀ। ਰਿਪੋਰਟਸ ਮੁਤਾਬਕ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲਿਆ ਸੀ।
![Punjabi Bollywood Tadka](https://static.jagbani.com/multimedia/21_47_025530000janhvi1-ll.jpg)
ਅਫੇਅਰ ਖਤਮ ਹੋਣ ਤੋਂ ਬਾਅਦ ਵੀ ਦੋਵਾਂ ਦੀ ਦੋਸਤੀ 'ਚ ਤਰੇੜ ਨਹੀਂ ਆਈ। ਦੱਸਣਯੋਗ ਹੈ ਕਿ ਸ਼ਿਖਰ ਸਾਬਕਾ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਦੇ ਦੋਹਤੇ ਹਨ। ਇਸ ਤੋਂ ਪਹਿਲਾਂ ਸਾਰਾ ਅਲੀ ਖਾਨ ਤੇ ਸ਼ਿਖਰ ਦੇ ਭਰਾ ਵੀਰ ਪਹਰੀਆ ਦੇ ਅਫੇਅਰ ਦੀਆਂ ਅਫਵਾਹਾਂ ਵੀ ਉੱਡ ਚੁੱਕੀਆਂ ਹਨ।