ਮੁੰਬਈ (ਬਿਊਰੋ)— 'ਕੁਛ ਕੁਛ ਹੋਤਾ ਹੈ' ਦੇ 20 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਬੀਤੇ ਦਿਨ ਮਸ਼ਹੂਰ ਫਿਲਮਕਾਰ ਕਰਨ ਜੌਹਰ ਵਲੋਂ ਮੁੰਬਈ 'ਚ ਇਕ ਗ੍ਰੈਂਡ ਈਵੈਂਟ ਦਾ ਆਯੋਜਨ ਕੀਤਾ ਗਿਆ, ਜਿੱਥੇ ਬਾਲੀਵੁੱਡ ਦੇ ਕਈ ਸਿਤਾਰੇ ਫਿਲਮ ਦੀ ਸਟਾਰਕਾਸਟ ਦੇ ਇਸ ਜਸ਼ਨ 'ਚ ਸ਼ਾਮਲ ਹੋਏ।
ਇਸ ਖਾਸ ਮੌਕੇ ਜਾਨਹਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਜੋੜੀ ਬੇਹੱਦ ਖੂਬਸੂਰਤ ਨਜ਼ਰ ਆਈ।
ਇਸ ਮੌਕੇ ਜਾਨਹਵੀ ਕਪੂਰ ਨੇ ਗ੍ਰੀਨ ਕਲਰ ਦੀ ਡਰੈੱਸ ਪਹਿਨੀ ਹੋਈ ਸੀ, ਜਿਸ 'ਚ ਉਹ ਬੇਹੱਦ ਕਾਤਿਲਾਨਾ ਦਿਖਾਈ ਦਿੱਤੀ।
ਜਾਨਹਵੀ ਕਪੂਰ ਦੀਆਂ ਇਸ ਲੁੱਕ 'ਚ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਇਸ ਈਵੈਂਟ 'ਚ ਜਾਨਹਵੀ-ਈਸ਼ਾਨ ਤੋਂ ਇਲਾਵਾ ਅਯਾਨ ਮੁਖਰਜੀ, ਟਵਿੰਕਲ ਖੰਨਾ, ਵਰੁਣ ਧਵਨ, ਕਰੀਨਾ ਕਪੂਰ, ਸ਼ਵੇਤਾ ਨੰਦਾ, ਸਿਧਾਰਥ ਮਲਹੋਤਾ ਸਮੇਤ ਕਈ ਸਿਤਾਰਿਆਂ ਨੇ ਵੀ ਆਪਣੀ ਮੌਜੂਦਗੀ ਨਾਲ ਪਾਰਟੀ ਨੂੰ ਚਾਰ-ਚੰਨ ਲਗਾਇਆ ਸੀ।