FacebookTwitterg+Mail

ਸ਼੍ਰੀ ਦੇਵੀ ਦੀ ਧੀ ਜਾਹਨਵੀ ਕੋਲੋਂ ਹੋਈ ਇਹ ਵੱਡੀ ਗਲਤੀ

janhvi kapoor trolled for not removing price tag from her outfit
24 October, 2019 08:49:21 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਦੀ ਭਾਵੇਂ ਹਾਲੇ ਇਕ ਹੀ ਫਿਲਮ ਆਈ ਹੈ ਪਰ ਉਹ ਹਮੇਸ਼ਾ ਲਾਈਮ ਲਾਈਟ 'ਚ ਰਹਿੰਦੀ ਹੈ ਪਰ ਇਸ ਵਾਰ ਉਹ ਗਲਤ ਵਜ੍ਹਾ ਕਰਕੇ ਚਰਚਾ 'ਚ ਆ ਗਈ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਉਸ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਨੇ ਪੀਲੇ ਰੰਗ ਦਾ ਸਲਵਾਰ ਸੂਟ ਪਾਇਆ ਹੋਇਆ ਹੈ ਅਤੇ ਨਾਲ ਹੀ ਉਸ ਨੇ ਦੁਪੱਟਾ ਲਿਆ ਹੈ। ਭਾਵੇਂ ਜਾਹਨਵੀ ਇਸ ਲੁੱਕ 'ਚ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ ਪਰ ਇਸ ਸਭ ਦੇ ਚਲਦੇ ਉਸ ਕੋਲੋਂ ਇਕ ਗਲਤੀ ਹੋ ਗਈ ਹੈ। ਜਾਹਨਵੀ ਨੇ ਪਰਾਈਜ਼ ਟੈਗ ਲੱਗਿਆ ਦੁਪੱਟਾ ਹੀ ਲੈ ਲਿਆ ਹੈ। ਹੁਣ ਜੋ ਵੀ ਉਸ ਦੀ ਇਹ ਵੀਡੀਓ ਦੇਖ ਰਿਹਾ ਹੈ ਉਹ ਜਾਹਨਵੀ ਦੀ ਖੂਬ ਖਿਚਾਈ ਕਰ ਰਿਹਾ ਹੈ। ਲੋਕ ਇਸ ਵੀਡੀਓ 'ਤੇ ਲਗਾਤਾਰ ਕੁਮੈਂਟ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਕੇ ਜਾਹਨਵੀ ਨੂੰ ਟਰੋਲ ਕੀਤਾ ਜਾ ਰਿਹਾ ਹੈ। ਜਾਹਨਵੀ ਕੁਮੈਂਟ ਕਰਨ ਵਾਲਿਆਂ ਨੂੰ ਇਸ ਦਾ ਜਵਾਬ ਦੇ ਸਕਦੀ ਹੈ ਪਰ ਉਹ ਹਮੇਸ਼ਾ ਵਧੀਆ ਮੌਕੇ ਦੀ ਤਲਾਸ਼ 'ਚ ਰਹਿੰਦੀ ਹੈ।

 
 
 
 
 
 
 
 
 
 
 
 
 
 

#jhanvikapoor snapped at her pilates class today #viralbayani @viralbhayani

A post shared by Viral Bhayani (@viralbhayani) on Oct 22, 2019 at 1:46am PDT

 

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਉਹ ਆਪਣੇ ਅਲੋਚਕਾਂ ਨੂੰ ਆਪਣੇ ਹੀ ਤਰੀਕੇ ਨਾਲ ਜਵਾਬ ਦੇ ਚੁੱਕੀ ਹੈ। ਜਾਹਨਵੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦ ਹੀ ਇਕ ਤੋਂ ਬਾਅਦ ਇਕ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ।


Tags: Janhvi KapoorTrolledNot Removing Price TagOutfitBollywood Celebrity

Edited By

Sunita

Sunita is News Editor at Jagbani.