FacebookTwitterg+Mail

Video : 'ਧੜਕ' ਲਈ ਦੁਆ ਮੰਗਣ ਪਿਤਾ ਬੋਨੀ ਨਾਲ 'ਤਿਰੁਪਤੀ ਬਾਲਾਜੀ' ਪਹੁੰਚੀਆਂ ਜਾਨਹਵੀ-ਖੁਸ਼ੀ

janhvi kapoor visit tirupati balaji
09 July, 2018 01:16:13 PM

ਮੁੰਬਈ (ਬਿਊਰੋ)— ਬੀਤੇ ਦਿਨ ਜਾਨਹਵੀ ਕਪੂਰ ਆਪਣੇ ਪਿਤਾ ਬੋਨੀ ਕਪੂਰ ਅਤੇ ਭੈਣ ਖੁਸ਼ੀ ਕਪੂਰ ਨਾਲ 'ਤਿਰੁਪਤੀ ਬਾਲਾਜੀ' ਦੇ ਦਰਸ਼ਨ ਲਈ ਪੁੱਜੇ। ਮੰਦਰ ਦੇ ਦਰਸ਼ਨ ਦੌਰਾਨ ਜਾਨਹਵੀ-ਖੁਸ਼ੀ ਪਾਰੰਪਰਿਕ ਸਾੜ੍ਹੀ 'ਚ ਨਜ਼ਰ ਆਈਆਂ। ਇਸ ਦੌਰਾਨ ਜਾਨਹਵੀ ਨੇ ਬਲਿਊ-ਪਿੰਕ ਕਲਰ ਦੀ ਸਾੜ੍ਹੀ ਪਾਈ ਹੋਈ ਸੀ ਅਤੇ ਖੁਸ਼ੀ ਕਪੂਰ ਮਰੂਨ-ਗ੍ਰੀਨ ਕਲਰ ਦੀ ਸਾੜ੍ਹੀ 'ਚ ਨਜ਼ਰ ਆਈ। ਕਿਹਾ ਜਾ ਰਿਹਾ ਹੈ ਕਿ ਇਹ ਤਿੰਨੋਂ ਜਾਹਨਵੀ ਦੀ ਪਹਿਲੀ ਫਿਲਮ 'ਧੜਕ' ਦੀ ਸਫਲਤਾ ਦੀ ਦੁਆ ਮੰਗਣ ਲਈ ਉੱਥੇ ਪਹੁੰਚੇ ਸਨ, ਜਿਸ ਦੀ ਇਕ ਵੀਡੀਓ ਸਾਹਮਣੇ ਆਈ ਹੈ।

ਜ਼ਿਕਰਯੋਗ ਹੈ ਕਿ ਜਾਨਹਵੀ ਕਪੂਰ ਦੀ ਫਿਲਮ 'ਧੜਕ' 20 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਅਜਿਹੇ 'ਚ ਪ੍ਰਮੋਸ਼ਨ 'ਚ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਜਾਨਹਵੀ ਮੰਦਰ ਦਰਸ਼ਨ ਕਰਨ ਪੁੱਜੀ।


Tags: Boney KapoorJanhvi KapoorKhushi KapoorVideoTirupati BalajiDhadak

Edited By

Chanda Verma

Chanda Verma is News Editor at Jagbani.