ਮੁੰਬਈ (ਬਿਊਰੋ)— ਸਟਾਰ ਪਲੱਸ ਆਪਣੇ ਹਰ ਸੀਰੀਅਲ 'ਚ ਖੂਬਸੂਰਤ ਕਿਰਦਾਰਾਂ ਅਤੇ ਉਨ੍ਹਾਂ ਦੇ ਫੈਸ਼ਨ ਸਟਾਈਲ ਨਾਲ ਪਛਾਣਿਆਂ ਜਾਂਦਾ ਹੈ। ਜਿੱਥੇ ਹਰ ਮੇਲ ਕਿਰਦਾਰ ਦਿਖਾਈ ਦੇਣ ਵਿਚ ਬਹੁਤ ਹੈਂਡਸਮ ਹੈ ਤਾਂ ਉਥੇ ਹੀ ਲੀਡ ਰੋਲ 'ਚ ਨਜ਼ਰ ਆਉਣ ਵਾਲੇ ਸਿਤਾਰੇ ਵੀ ਕਿਸੇ ਬਾਲੀਵੁੱਡ ਅਦਾਕਾਰਾਂ ਤੋਂ ਖੂਬਸੂਰਤੀ 'ਚ ਘੱਟ ਨਹੀਂ ਹੁੰਦੀਆਂ ਹਨ ਪਰ ਗੱਲ ਕਰੀਏ ਟੀ.ਵੀ. ਸੀਰੀਅਲ ਦੇ ਸੁਪਰਹਿੱਟ ਅਭਿਨੇਤਾ ਨਕੁਲ ਮਹਿਤਾ ਦੀ ਖੂਬਸੂਰਤ ਪਤਨੀ ਦੀ ਤਾਂ ਉਹ ਵੀ ਕਿਸੇ ਅਭਿਨੇਤਰੀ ਤੋਂ ਘੱਟ ਨਹੀਂ ਹੈ ਤਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ... ਸਟਾਰ ਪਲੱਸ 'ਤੇ ਆਉਣ ਵਾਲੇ ਟੀ. ਵੀ. ਸੀਰੀਅਲ 'ਇਸ਼ਕਬਾਜ' ਵਿਚ ਸ਼ਿਵਾਏ ਔਬਰਾਏ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਨਕੁਲ ਮਹਿਤਾ ਦੀ ਪਤਨੀ ਜਾਨਕੀ ਪਾਰੇਖ ਦੀ ਜੋ ਦਿਖਾਈ ਦੇਣ 'ਚ ਬੇਹੱਦ ਹੌਟ, ਬੋਲਡ ਅਤੇ ਆਕਰਸ਼ਕ ਹੈ। ਨਕੁਲ ਨੇ ਸਾਲ 2012 'ਚ ਜਾਨਕੀ ਨਾਲ ਵਿਆਹ ਕੀਤਾ ਸੀ। ਦੱਸ ਦੇਈਏ ਕਿ ਨਕੁਲ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਜਾਨਕੀ ਵੀ ਇਕ ਟੀ.ਵੀ. ਸਟਾਰ ਹੈ। ਉਹ ਇਕ ਸਿੰਗਰ ਹੀ ਨਹੀਂ ਸਗੋਂ ਇਕ ਰੰਗ-ਮੰਚ ਕਲਾਕਾਰ ਦੇ ਤੌਰ 'ਤੇ ਵੀ ਜਾਣੀ ਜਾਂਦੀ ਹੈ ਦਰਅਸਲ, ਬਚਪਨ ਤੋਂ ਹੀ ਜਾਨਕੀ ਦਾ ਸੁਪਨਾ ਗਾਇਕੀ ਦੀ ਫੀਲਡ 'ਚ ਜਾਣ ਦਾ ਸੀ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਵਾਇਸ ਆਫ ਆਰਟਿਸਟ ਦੇ ਤੌਰ 'ਤੇ ਕੀਤੀ ਸੀ। ਜਾਨਕੀ ਸੋਸ਼ਲ ਮੀਡੀਆ 'ਤੇ ਵੀ ਜ਼ਿਆਦਾਤਰ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਹੀ ਉਹ ਆਪਣੀਆਂ ਨਵੀਆਂ-ਨਵੀਆਂ ਤਸਵੀਰਾਂ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਸ਼ਾਇਦ ਹੀ ਤੁਹਾਨੂੰ ਪਤਾ ਹੋਵੇ ਕਿ ਸਾਲ 2017 ਦੇ ਅੰਤ 'ਚ ਨਕੁਲ ਅਤੇ ਜਾਨਕੀ ਜਾਪਾਨ 'ਚ ਛੁੱਟੀਆਂ ਮਨਾਉਣ ਨਿਕਲੇ ਸਨ। ਇਸ ਦੌਰਾਨ ਰੈਸਟੋਰੈਂਟ 'ਚ ਲਈ ਗਈ ਦੋਵਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਸੀ। ਦਰਅਸਲ, ਇਸ ਤਸਵੀਰ 'ਚ ਦੋਵੇਂ ਲਿਪਲਾਕ ਕਰਦੇ ਦਿਖਾਈ ਦੇ ਰਹੇ ਸਨ। ਦੱਸ ਦੇਈਏ ਕਿ ਉਨ੍ਹਾਂ ਦਾ ਇਹ ਲਿਪਲਾਕ ਕੋਈ ਪ੍ਰਾਇਵੇਟ ਮੂਮੈਂਟ ਨਹੀਂ ਸਗੋਂ ਰੈਸਟੋਰੈਂਟ 'ਚ ਸਭ ਦੇ ਸਾਹਮਣੇ ਦੋਵਾਂ ਨੇ ਅਜਿਹਾ ਕੀਤਾ ਸੀ। ਲਿਪਲਾਕ ਤਸਵੀਰ ਨੂੰੰ ਜਾਨਕੀ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਤਾਂ ਇਸ ਤਸਵੀਰ ਨੂੰ ਲੈ ਕੇ ਦੋਵੇਂ ਸੋਸ਼ਲ ਮੀਡੀਆ 'ਤੇ ਕਾਫ਼ੀ ਟਰੋਲ ਵੀ ਹੋਏ ਸਨ। ਦਰਅਸਲ, ਇਹ ਸਾਰਾ ਮਾਹੌਲ ਜਾਨਕੀ ਦੇ ਜਨਮਦਿਨ ਦਾ ਸੀ ਜੋ ਜਾਪਾਨ 'ਚ ਸੈਲੀਬਰੇਟ ਕੀਤਾ ਜਾ ਰਿਹਾ ਸੀ। ਇਸ ਦੌਰਾਨ ਦੋਵੇਂ ਜਾਪਾਨ 'ਚ ਕਈ ਥਾਵਾਂ 'ਤੇ ਮਸਤੀ ਕਰਦੇ ਨਜ਼ਰ ਆਏ ਸਨ।