ਜਲੰਧਰ (ਬਿਊਰੋ) — 'ਮਿਸ ਵਰਲਡ ਪੰਜਾਬਣ' ਦਾ ਖਿਤਾਬ ਜਿੱਤਣ ਵਾਲੀ ਪੰਜਾਬਣ ਮੁਟਿਆਰ ਜਪਜੀ ਖਹਿਰਾ ਬੀਤੇ ਦਿਨੀਂ 31 ਸਾਲ ਦੀ ਹੋ ਚੁੱਕੀ ਹੈ। ਉਨ੍ਹਾਂ ਨੇ ਜਨਮ 15 ਜਨਵਰੀ 1988 ਨੂੰ ਪੰਜਾਬੀ 'ਚ ਹੋਇਆ ਸੀ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਰਥਡੇ ਸੈਲੀਬ੍ਰੇਸ਼ਨ ਦੀ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਕੇਕ ਕੱਟਦੀ ਨਜ਼ਰ ਆ ਰਹੀ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਕਲਾਕਾਰ ਗਿੱਪੀ ਗਰੇਵਾਲ ਵੀ ਮੌਜ਼ੂਦ ਸਨ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਜਪਜੀ ਖਹਿਰਾ 'ਅਰਦਾਸ 2' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸੇ ਕਾਰਨ ਉਨ੍ਹਾਂ ਨੇ ਆਪਣਾ ਜਨਮਦਿਨ ਫਿਲਮ ਦੇ ਸੈੱਟ 'ਤੇ ਹੀ ਮਨਾਇਆ।
ਦੱਸਣਯੋਗ ਹੈ ਕਿ ਨਿਰਦੇਸ਼ਕ ਮਨਮੋਹਨ ਸਿੰਘ ਦੀ ਫਿਲਮ 'ਮਿੱਟੀ ਵਾਜਾਂ ਮਾਰਦੀ' 'ਚ ਪੰਜਾਬੀ ਗਾਇਕ ਹਰਭਜਨ ਮਾਨ ਦੀ ਨਾਇਕਾ ਬਣਕੇ ਪੰਜਾਬੀ ਫਿਲਮਾਂ ਵੱਲ ਆਈ ਸੀ।
ਉਨ੍ਹਾਂ ਨੇ ਆਪਣੀ ਪਹਿਲੀ ਫਿਲਮ ਨਾਲ ਹੀ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਲਈ ਸੀ।
ਇਸ ਤੋਂ ਬਾਅਦ ਜਪਜੀ ਨੇ 'ਧਰਤੀ', 'ਸਿੰਘ ਵਰਸਿਜ਼ ਕੌਰ', 'ਫੇਰ ਮਾਮਲਾ ਗੜਬੜ ਗੜਬੜ', 'ਕੁੜਮਾਈਆਂ', 'ਸਨ ਆਫ ਮਨਜੀਤ ਸਿੰਘ' ਤੇ 'ਇਸ਼ਕ ਬਰਾਂਡੀ' ਵਰਗੀਆਂ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ। ਰੌਸ਼ਨ ਪ੍ਰਿੰਸ ਨਾਲ 'ਫੇਰ ਮਾਮਲਾ ਗੜਬੜ ਗੜਬੜ' ਨਾਲ ਜਪੁਜੀ ਦੀ ਕਲਾ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ।
ਦੱਸਣਯੋਗ ਹੈ ਕਿ ਜਪਜੀ ਖਹਿਰਾ ਜ਼ਿਆਦਾ ਆਸਟਰੇਲੀਆ 'ਚ ਹੀ ਰਹਿੰਦੀ ਹੈ, ਸਿਰਫ਼ ਫਿਲਮ ਦੀ ਸੂਟਿੰਗ ਵੇਲੇ ਹੀ ਪੰਜਾਬ ਆਉਂਦੀ ਹੈ। ਫਿਲਮਾਂ ਦੀ ਗਿਣਤੀ ਵਧਾਉਣ ਨਾਲੋਂ ਉਹ ਚੰਗੇ ਵਿਸ਼ੇ ਅਤੇ ਫਿਲਮ 'ਚ ਆਪਣੇ ਕਿਰਦਾਰ ਨੂੰ ਵਧੇਰੇ ਤਰਜੀਹ ਦਿੰਦੀ ਹੈ।