FacebookTwitterg+Mail

ਪਾਲੀਵੁੱਡ ਅਦਾਕਾਰਾ ਜਪੁਜੀ ਖਹਿਰਾ ਅਤੇ ਦੀਪ ਸਿੱਧੂ ਸੱਚਖੰਡ ਹੋਏ ਨਤਮਸਤਕ

japji khaira and deep sidhu vist to golden temple
04 March, 2020 09:02:23 AM

ਅੰਮ੍ਰਿਤਸਰ (ਅਨਜਾਣ) - ਪਾਲੀਵੁੱਡ ਅਦਾਕਾਰਾ ਜਪੁਜੀ ਖਹਿਰਾ ਅਤੇ ਦੀਪ ਸਿੱਧੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਨਾਲ ਸਰਬਜੀਤ ਸਿੰਘ ਸਪਾਈਸ ਵੀ ਸਨ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਉਨ੍ਹਾਂ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਅਤੇ ਪਰਿਕਰਮਾ ਵੀ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਪੁਜੀ ਖਹਿਰਾ ਅਤੇ ਦੀਪ ਸਿੱਧੂ ਨੇ ਕਿਹਾ ਕਿ ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਕੇ ਮਨ ਨੂੰ ਖੁਸ਼ੀ ਅਤੇ ਸਕੂਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਕਾਮਯਾਬੀ ਅਤੇ ਦੇਸ਼ ਦੀ ਏਕਤਾ ਅਖੰਡਤਾ ਲਈ ਅਰਦਾਸ ਕਰਨ ਲਈ ਆਏ ਸੀ। ਵਾਹਿਗੁਰੂ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਕੇ ਭੇਜਣ।


Tags: Japji KhairaDeep SidhuGolden TempleAmritsar Punjab

About The Author

sunita

sunita is content editor at Punjab Kesari