FacebookTwitterg+Mail

ਪੰਜਾਬੀ ਹੀ ਨਹੀਂ ਸਗੋਂ ਹਿੰਦੀ ਤੇ ਭੋਜਪੁਰੀ ਗੀਤਾਂ ਨਾਲ ਜਸਬੀਰ ਜੱਸੀ ਨੇ ਬੰਨ੍ਹਿਆ ਰੰਗ

jasbir jassi
06 February, 2019 11:38:45 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਲੁੱਟਣ ਵਾਲੇ ਪੰਜਾਬੀ ਗਾਇਕ ਜਸਬੀਰ ਜੱਸੀ ਨੂੰ ਤੁਸੀਂ ਪੰਜਾਬੀ ਗੀਤ ਤਾਂ ਗਾਉਂਦੇ ਆਮ ਸੁਣਿਆ ਹੀ ਹੋਵੇਗਾ ਪਰ ਕੀ ਕਦੇ ਭੋਜਪੁਰੀ ਨਾਲ ਹਿੰਦੀ ਗੀਤ ਸੁਣੇ ਹਨ। ਜੀ ਹਾ, ਹਾਲ ਹੀ 'ਚ ਜਸਬੀਰ ਜੱਸੀ ਨੇ ਪੰਜਾਬੀ ਦੇ ਨਾਲ-ਨਾਲ ਹਿੰਦੀ ਤੇ ਭੋਜਪੂਰੀ ਗੀਤਾਂ ਨੂੰ ਵੀ ਬਹੁਤ ਵਧੀਆ ਢੰਗ ਨਾਲ ਗਾਇਆ। ਦਰਅਸਲ ਕੁਝ ਦਿਨ ਪਹਿਲਾ ਜਸਬੀਰ ਜੱਸੀ ਨੇ ਆਪਣੀ ਫੇਸਬੁੱਕ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਭੋਜਪੁਰੀ ਗੀਤ ਗਾਉਂਦੇ ਨਜ਼ਰ ਆ ਰਹੇ ਸਨ।


ਦੱਸ ਦਈਏ ਕਿ ਜਸਬੀਰ ਜੱਸੀ ਦਾ ਇਹ ਵੀਡੀਓ ਇਕ ਪ੍ਰੋਗਰਾਮ ਦੌਰਾਨ ਦਾ ਹੈ, ਜਿਸ 'ਚ ਪਹਿਲਾਂ ਉਹ ਪੰਜਾਬੀ ਗੀਤ ਗਾਉਂਦੇ ਹਨ ਅਤੇ ਬਾਅਦ 'ਚ ਸਟੇਜ ਤੋਂ ਹੇਠਾਂ ਆ ਕੇ ਉਹ ਭੋਜਪੁਰੀ ਗੀਤ ਗਾਉਂਦੇ ਹਨ। ਇਸ ਵੀਡੀਓ 'ਚ ਉੇਹ ਇਕ ਸਖਸ਼ ਨੂੰ ਮਾਇਕ ਫੜ੍ਹਾਉਂਦੇ ਹਨ ਪਰ ਇਹ ਸਖਸ਼ ਪੰਜਾਬੀ ਗਾਣਾ ਗਾਉਂਦਾ ਹੈ ਅਤੇ ਫਿਰ ਜਸਬੀਰ ਜੱਸੀ ਉਸ ਨੂੰ ਭੋਜਪੁਰੀ 'ਚ ਗੀਤ ਸੁਣਾਉਣ ਦਾ ਇਸ਼ਾਰਾ ਕਰਦੇ ਹਨ। ਇਸ ਤੋਂ ਬਾਅਦ ਉਸ ਵਿਅਕਤੀ ਨੇ ਭੋਜਪੁਰੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਇਸ ਵੀਡੀਓ 'ਚ ਜਸਬੀਰ ਜੱਸੀ ਆਪਣੇ ਇਸ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਆਖਦੇ ਹਨ ਕਿ ਇਹ ਪ੍ਰੋਗਰਾਮ ਬਿਹਾਰ ਦਾ ਹੈ। 


Tags: Jasbir Jassi Bhojpuri and Hindi Song Bihar Live Show Punjabi Singer

Edited By

Sunita

Sunita is News Editor at Jagbani.