FacebookTwitterg+Mail

ਜਾਣੋ ਜਸਬੀਰ ਜੱਸੀ ਦੀ ਨਿੱਜ਼ੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

    1/10
08 February, 2017 02:14:43 PM
ਜਲੰਧਰ— ਪੰਜਾਬੀ ਮਸ਼ਹੂਰ ਗਾਇਕ ਜਸਬੀਰ ਜੱਸੀ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ 'ਚ ਹਰਮਨ ਪਿਆਰਾ ਹੋਇਆ ਸੀ। ਜਸਬੀਰ ਜੱਸੀ ਦਾ ਬੀਤੇ ਦਿਨੀਂ ਜਨਮਦਿਨ ਸੀ। ਉਨ੍ਹਾਂ ਦਾ ਜਨਮ 7 ਫਰਵਰੀ 1970 ਨੂੰ ਪਿੰਡ ਡੱਲਾ ਮਿਰਜਾਪੁਰ, ਜ਼ਿਲਾ ਗੁਰਦਾਸ (ਪੰਜਾਬ) 'ਚ ਹੋਇਆ ਸੀ। ਜਸਬੀਰ ਜੱਸੀ ਪੰਜਾਬੀ ਗਾਇਕ ਹੋਣ ਦੇ ਨਾਲ-ਨਾਲ ਮਸ਼ਹੂਰ ਅਦਾਕਾਰ ਵੀ ਹੈ। ਸਾਲ 2010 ਤੱਕ ਉਨ੍ਹਾਂ ਨੇ 8 ਐਲਬਮਾਂ ਜਾਰੀ ਕੀਤੀਆਂ ਸਨ। ਉਨ੍ਹਾਂ ਦੀ ਪਹਿਲੀ ਪੌਪ ਐਲਬਮ 'ਦਿਲ ਲੈ ਗਈ' 1998 'ਚ ਰਿਲੀਜ਼ ਹੋਈ ਸੀ।
ਬਚਪਨ 'ਚ ਜਸਬੀਰ ਜੱਸੀ ਹਾਰਮੋਨੀਅਮ ਵਜਾਇਆ ਕਰਦਾ ਸੀ। ਉਨ੍ਹਾਂ ਨੇ ਵੀ. ਐੱਸ. ਜੌਲੀ ਅਤੇ ਬਾਅਦ 'ਚ ਪ੍ਰਸਿੱਧ ਸੂਫੀ ਗਾਇਕ ਪੂਰਨ ਸ਼ਾਹ ਕੋਟੀ ਕੋਲੋਂ ਸ਼ਾਸਤਰੀ ਸੰਗੀਤ ਦਾ ਅਧਿਐਨ ਕਰਨ ਲਈ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਦਿੱਤੀ ਸੀ। ਉਸਤਾਦ ਸ਼ੌਕਤ ਅਲੀ ਖਾਨ ਅਤੇ ਬਾਬਾ ਕਸ਼ਮੀਰਾ ਸਿੰਘ ਨੇ ਵੀ ਉਨ੍ਹਾਂ ਦੀ ਗਾਉਣ ਸ਼ੈਲੀ ਨੂੰ ਭਾਰੀ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਕਾਮਰੇਡ ਛਜੂ ਰਾਮ ਹਾਈ ਸਕੂਲ ਪਾਨਿਆਰ ਤੋਂ ਕੀਤੀ ਸੀ। ਉਨ੍ਹਾਂ ਨੇ ਫਾਇਨਲ ਆਰਟਸ ਦੇ ਏ. ਪੀ. ਜੇ . ਕਾਲਜ, ਜਲੰਧਰ ਤੋਂ ਕਲਾਸੀਕਲ ਵੋਕਲ ਸੰਗੀਤ 'ਚ ਮਾਸਟਰ ਡਿਗਰੀ ਕੀਤੀ। ਉਨ੍ਹਾਂ ਨੇ ਸਾਲ 2011 'ਚ 'ਖੁਸ਼ੀਆਂ' ਅਤੇ 2014 'ਚ 'ਦਿਲ ਵਿਲ ਪਿਆਰ ਵਿਆਰ' ਫਿਲਮਾਂ 'ਚ ਅਦਾਕਾਰੀ ਕੀਤੀ।

Tags: Jasbir JassibirthdayharmoniumClassical Vocal Musicਜਸਬੀਰ ਜੱਸੀਜਨਮਦਿਨਹਾਰਮੋਨੀਅਮ