FacebookTwitterg+Mail

'ਦਿਲ ਲੈ ਗਈ' ਗੀਤ ਨਾਲ ਰਾਤੋਂ-ਰਾਤ ਸਟਾਰ ਬਣਿਆ ਸੀ ਇਹ ਪ੍ਰਸਿੱਧ ਗਾਇਕ

jasbir jassi
07 February, 2018 03:37:22 PM

ਜਲੰਧਰ(ਬਿਊਰੋ)— ਪੰਜਾਬੀ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦੇਸ਼ਾਂ-ਪ੍ਰਦੇਸ਼ਾਂ ਕਾਫੀ ਪ੍ਰਸਿੱਧੀ ਖੱਟੀ ਹੈ। ਅੱਜ ਜਸਬੀਰ ਜੱਸੀ ਦਾ ਜਨਮਦਿਨ ਸੀ। ਉਨ੍ਹਾਂ ਦਾ ਜਨਮ 7 ਫਰਵਰੀ 1970 ਨੂੰ ਪਿੰਡ ਡੱਲਾ ਮਿਰਜਾਪੁਰ, ਜ਼ਿਲਾ ਗੁਰਦਾਸ (ਪੰਜਾਬ) 'ਚ ਹੋਇਆ ਸੀ।
Punjabi Bollywood Tadka

ਜਸਬੀਰ ਜੱਸੀ ਪੰਜਾਬੀ ਗਾਇਕ ਹੋਣ ਦੇ ਨਾਲ-ਨਾਲ ਮਸ਼ਹੂਰ ਅਦਾਕਾਰ ਵੀ ਹਨ। ਸਾਲ 2010 ਤੱਕ ਉਨ੍ਹਾਂ ਨੇ 8 ਤੋਂ ਜ਼ਿਆਦਾ ਐਲਬਮਸ ਜਾਰੀ ਕੀਤੀਆਂ ਸਨ।
Punjabi Bollywood Tadka

ਉਨ੍ਹਾਂ ਦੀ ਪਹਿਲੀ ਪੌਪ ਐਲਬਮ 'ਦਿਲ ਲੈ ਗਈ' ਸਾਲ 1998 'ਚ ਰਿਲੀਜ਼ ਹੋਈ ਸੀ। ਇਸ ਐਲਬਮ ਦੇ ਗੀਤਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ।
Punjabi Bollywood Tadka

ਇਸ ਐਲਬਮ ਨੇ ਜਸਬੀਰ ਜੱਸੀ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ। ਸਾਲ 2011 'ਚ ਉਨ੍ਹਾਂ ਦੀ ਫਿਲਮ 'ਖੁਸ਼ੀਆਂ' ਆਈ ਸੀ, ਜਿਸ 'ਚ ਉਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ ਸੀ।
Punjabi Bollywood Tadka
ਬਚਪਨ 'ਚ ਜਸਬੀਰ ਜੱਸੀ ਹਾਰਮੋਨੀਅਮ ਵਜਾਇਆ ਕਰਦਾ ਸਨ। ਉਨ੍ਹਾਂ ਨੇ ਵੀ. ਐੱਸ. ਜੌਲੀ ਅਤੇ ਬਾਅਦ 'ਚ ਪ੍ਰਸਿੱਧ ਸੂਫੀ ਗਾਇਕ ਪੂਰਨ ਸ਼ਾਹ ਕੋਟੀ ਕੋਲੋਂ ਸ਼ਾਸਤਰੀ ਸੰਗੀਤ ਦਾ ਅਧਿਐਨ ਕਰਨ ਲਈ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਦਿੱਤੀ ਸੀ।
Punjabi Bollywood Tadka

ਉਸਤਾਦ ਸ਼ੌਕਤ ਅਲੀ ਖਾਨ ਅਤੇ ਬਾਬਾ ਕਸ਼ਮੀਰਾ ਸਿੰਘ ਨੇ ਵੀ ਉਨ੍ਹਾਂ ਦੀ ਗਾਉਣ ਸ਼ੈਲੀ ਨੂੰ ਕਾਫੀ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਕਾਮਰੇਡ ਛਜੂ ਰਾਮ ਹਾਈ ਸਕੂਲ ਪਾਨੀਆਰ ਤੋਂ ਕੀਤੀ ਸੀ।
Punjabi Bollywood Tadka

ਉਨ੍ਹਾਂ ਨੇ ਫਾਇਨਲ ਆਰਟਸ ਦੇ ਏ. ਪੀ. ਜੇ . ਕਾਲਜ, ਜਲੰਧਰ ਤੋਂ ਕਲਾਸੀਕਲ ਵੋਕਲ ਸੰਗੀਤ 'ਚ ਮਾਸਟਰ ਡਿਗਰੀ ਕੀਤੀ। ਉਨ੍ਹਾਂ ਨੇ ਸਾਲ 2011 'ਚ 'ਖੁਸ਼ੀਆਂ' ਅਤੇ 2014 'ਚ 'ਦਿਲ ਵਿਲ ਪਿਆਰ ਵਿਆਰ' ਫਿਲਮਾਂ 'ਚ ਅਦਾਕਾਰੀ ਕੀਤੀ।Punjabi Bollywood Tadka

Punjabi Bollywood Tadka

Punjabi Bollywood Tadka


Tags: Jasbir JassiHappy BirthdayChanna Ve Teri ChannaniDil Le GayeeMukhda Chann WargaKhushiyaanPunjabi Singer

Edited By

Sunita

Sunita is News Editor at Jagbani.