FacebookTwitterg+Mail

ਅਕਸ਼ੈ ਦੀ 'ਕੇਸਰੀ' 'ਚ ਇਸ ਪੰਜਾਬੀ ਗਾਇਕ ਵਲੋਂ ਉਚਾਰਿਆ ਗਿਆ 'ਮੂਲ ਮੰਤਰ'

jasbir jassi and akshay kumar
22 February, 2019 12:58:55 PM

ਮੁੰਬਈ (ਬਿਊਰੋ) — ਬੀਤੇ ਦਿਨੀਂ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੇ ਟਰੇਲਰ ਨੂੰ ਦੇਖ ਕੇ ਪੰਜਾਬੀ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਇਕ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ 'ਕੇਸਰੀ' ਦੇ ਟਰੇਲਰ 'ਚ ਸਿੱਖ ਕੌਮ ਦੀ ਬਹਾਦਰੀ ਨੂੰ ਦਿਖਾਇਆ ਗਿਆ ਹੈ ਪਰ ਇਸ ਟਰੇਲਰ 'ਚ ਜਿਹੜਾ ਗੁਰਬਾਣੀ ਦਾ ਮੂਲ ਮੰਤਰ ਪੜਿਆ ਗਿਆ ਹੈ ਉਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਜ਼ਿਆਦਾ ਆਕਰਸ਼ਿਤ ਕੀਤਾ ਹੈ।

ਦਰਅਸਲ ਫਿਲਮ 'ਚ ਪੜਿਆ ਜਾਣ ਵਾਲੇ ਇਸ ਮੂਲ ਮੰਤਰ ਦਾ ਉਚਾਰਨ ਪੰਜਾਬੀ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਕੀਤਾ ਹੈ। ਜੀ ਹਾਂ, ਇਸ ਗੱਲ ਦਾ ਖੁਲਾਸਾ ਜਸਬੀਰ ਜੱਸੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰਕੇ ਦਿੱਤੀ ਹੈ। ਦੱਸ ਦੇਈਏ ਕਿ ਜਸਬੀਰ ਜੱਸੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਉਨ੍ਹਾਂ ਦਾ ਗੀਤ 'ਦਿਲ ਲੈ ਗਈ ਕੁੜੀ ਗੁਜਰਾਤ ਦੀ' ਕਾਫੀ ਸੁਪਰਹਿੱਟ ਹੋਇਆ ਸੀ।

 
ਦੱਸਣਯੋਗ ਹੈ ਕਿ ਅਕਸ਼ੈ ਦੀ ਫਿਲਮ 'ਕੇਸਰੀ' ਦਾ ਟਰੇਲਰ ਯੂਟਿਊਬ 'ਤੇ ਟਰੈਂਡਿੰਗ ਨੰਬਰ 1 'ਤੇ ਛਾਇਆ ਹੋਇਆ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਪਰਿਣੀਤੀ ਚੋਪੜਾ ਮੁੱਖ ਭੂਮਿਕਾ 'ਚ ਹੈ। ਇਸ ਫਿਲਮ 'ਚ 21 ਸਿੱਖਾਂ ਦੀ ਬਹਾਦਾਰੀ ਨੂੰ ਦਿਖਾਇਆ ਗਿਆ ਹੈ। ਅਕਸ਼ੈ ਦੇ ਦਮਦਾਰ ਡਾਇਲਾਗਸ ਫਿਲਮ ਪ੍ਰਤੀ ਫੈਨਜ਼ ਦੀ ਉਤਸੁਕਤਾ ਨੂੰ ਹੋਰ ਵੀ ਵਧਾ ਰਹੇ ਹਨ। ਇਹ ਫਿਲਮ 21 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ।

Punjabi Bollywood Tadka


Tags: Ek Onkar Jasbir Jassi Akshay kumar Bollywood Punjabi News Kesari Parineeti Chopra Anurag Singh Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.