FacebookTwitterg+Mail

ਖਾਸ ਵੀਡੀਓ ਸਾਂਝੀ ਕਰਕੇ ਜਸਬੀਰ ਜੱਸੀ ਨੇ ਦਿੱਤਾ ਇਹ ਸੁਨੇਹਾ

jasbir jassi video
13 June, 2019 04:33:58 PM

ਜਲੰਧਰ (ਬਿਊਰੋ)— ਪਾਣੀ ਜ਼ਿੰਦਗੀ ਦੀ ਅਣਮੁੱਲੀ ਸੌਗਾਤ ਹੈ, ਜਿਵੇਂ ਧਰਤੀ 'ਤੇ ਪਾਣੀ ਬਿਨਾਂ ਜਿਊਣਾ ਮੁਸ਼ਕਿਲ ਹੈ, ਉਵੇਂ ਹੀ ਪਾਣੀ ਬਿਨਾਂ ਜ਼ਿੰਦਗੀ ਵੀ ਅਧੂਰੀ ਤੇ ਨਾਂਹ-ਬਰਾਬਰ ਹੈ। ਸਮਾਂ ਰਹਿੰਦਿਆਂ ਪਾਣੀ ਨੂੰ ਕਈ ਤਰੀਕਿਆਂ ਨਾਲ ਬਚਾਇਆ ਜਾ ਸਕਦਾ ਹੈ ਤਾਂ ਕਿ ਸਾਨੂੰ ਆਉਣ ਵਾਲੇ ਸਮੇਂ 'ਚ ਕਿਸੇ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਗੱਲ ਦਾ ਅਹਿਦ ਹਰੇਕ ਵਿਅਕਤੀ ਨੂੰ ਕਰਨਾ ਪਵੇਗਾ। ਆਮ ਲੋਕਾਂ ਦੇ ਨਾਲ-ਨਾਲ ਕਲਾਕਾਰਾਂ ਦੀ ਜ਼ਿੰਮੇਵਾਰੀ ਪਾਣੀ ਨੂੰ ਬਚਾਉਣ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਗੱਲ ਦੀ ਮਿਸਾਲ ਗਾਇਕ ਜਸਬੀਰ ਜੱਸੀ ਨੇ ਇਕ ਵੀਡੀਓ ਸਾਂਝੀ ਕਰਕੇ ਕਾਇਮ ਕੀਤੀ ਹੈ।

 
 
 
 
 
 
 
 
 
 
 
 
 
 

#save water #PehlaPaaniJeoHai #environment #water

A post shared by Jassi (@jassijasbir) on Jun 11, 2019 at 10:58pm PDT

ਇਸ ਵੀਡੀਓ 'ਚ ਜਸਬੀਰ ਜੱਸੀ ਨੇ ਕਿਹਾ ਕਿ 'ਲੋਕ ਭਾਂਡੇ ਧੋਣ ਸਮੇਂ ਬਿਨਾਂ ਵਜ੍ਹਾ ਵਾਧੂ ਪਾਣੀ ਵੇਸਟ ਕਰਦੇ ਰਹਿੰਦੇ ਹਨ, ਜਦਕਿ ਇੰਨਾ ਪਾਣੀ ਬਰਬਾਦ ਕਰਨ ਦੀ ਜ਼ਰੂਰਤ ਨਹੀਂ ਹੈ।' ਇਸ ਗੱਲ ਦੀ ਉਦਾਹਰਣ ਖੁਦ ਜਸਬੀਰ ਜੱਸੀ ਨੇ ਭਾਂਡੇ ਧੋ ਕੇ ਦਿੱਤੀ ਹੈ। ਜਸਬੀਰ ਜੱਸੀ ਦੀ ਇਸ ਵੀਡੀਓ ਦੀ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਜਸਬੀਰ ਜੱਸੀ ਵਾਂਗ ਹੀ ਹੋਰਨਾਂ ਕਲਾਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਲੋਕਾਂ ਨੂੰ ਪਾਣੀ ਬਚਾਉਣ ਦੀ ਅਪੀਲ ਕਰਨ ਤਾਂ ਜੋ ਪਾਣੀ ਦੀ ਬਰਬਾਦੀ ਰੋਕੀ ਜਾ ਸਕੇ।


Tags: Jasbir JassiPunjabi SingerVideo for Save WaterSinger Request Save Water

About The Author

Lakhan

Lakhan is content editor at Punjab Kesari