ਮੁੰਬਈ (ਬਿਊਰੋ) — 'ਬਿੱਗ ਬੌਸ 12' ਦਾ ਦੌਰਾਨ ਸੁਰਖੀਆਂ ਬਟੋਰਨ ਵਾਲੇ ਅਨੂਪ ਜਲੋਟਾ ਅਤੇ ਜਸਲੀਨ ਮਠਾਰੂ ਇਕ ਵਾਰ ਫਿਰ ਚਰਚਾ 'ਚ ਆ ਗਏ ਹਨ। ਸ਼ੋਅ ਦੌਰਾਨ ਦੋਵਾਂ ਦੀ ਉਮਰ 'ਚ ਵੱਡਾ ਅੰਤਰ ਸੀ, ਜਿਸ ਕਾਰਨ ਦੋਵਾਂ ਨੇ ਖੂਬ ਸੁਰਖੀਆਂ ਬਟੋਰੀਆਂ ਸਨ ਪਰ ਅਨੂਪ ਜਲੋਟਾ ਨੇ ਇਸ ਸ਼ੋਅ 'ਚੋਂ ਬਾਹਰ ਆ ਕੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਨ੍ਹਾਂ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਰਿਸ਼ਤਾ ਨਹੀਂ ਹੈ। ਇਹ ਸਭ ਸ਼ੋਅ ਦੀ ਟੀ. ਆਰ. ਪੀ. ਵਧਾਉਣ ਲਈ ਕੀਤਾ ਗਿਆ ਸੀ, ਜਿਸ ਤੋਂ ਬਾਅਦ ਜਸਲੀਨ ਨੂੰ ਸ਼ੋਅ ਅੰਦਰ ਇਹ ਗੱਲ ਪਤਾ ਲੱਗੀ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਸੀ ਪਰ ਹੁਣ ਮੁੜ ਤੋਂ ਦੋਵਾਂ ਦੇ ਰਿਸ਼ਤੇ ਨਾਰਮਲ ਹੋ ਚੁੱਕੇ ਹਨ ਅਤੇ ਜਸਲੀਨ ਮਠਾਰੂ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਅਨੂਪ ਜਲੋਟਾ ਨਾਲ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਇਸ ਤਸਵੀਰ 'ਚ ਜਸਲੀਨ ਦੇ ਨਾਲ-ਨਾਲ ਅਨੂਪ ਜਲੋਟਾ ਵੀ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਅਨੂਪ ਜਸਲੀਨ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਰਲ ਹੋ ਰਹੀ ਹੈ। ਲੋਕ ਇਸ ਤਸਵੀਰ 'ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।