ਜਲੰਧਰ— 'ਗੁੱਟ 'ਤੇ ਰੁਮਾਲ' ਗੀਤ ਨਾਲ ਚਰਚਾ 'ਚ ਆਈ ਪੰਜਾਬ ਦੀ ਮਸ਼ਹੂਰ ਗਾਇਕਾ ਜਸਮੀਨ ਅਖਤਰ ਦਾ ਨਵਾਂ ਸਿੰਗਲ ਟਰੈਕ 'ਪੁੱਤ ਜੱਟ ਦਾ' ਜਲਦੀ ਹੀ ਪੇਸ਼ਕਾਰ ਮੁਕੇਸ਼ ਕੁਮਾਰ ਤੇ ਆਨੰਦ ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮਾਸਟਰ ਖਾਨ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਫੋਕ ਸਟਾਈਲ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਇਸ ਗੀਤ ਨੂੰ ਭਿੰਦਾ ਬਾਵਾ ਖੇਲ ਨੇ ਕਲਮਬੱਧ ਕੀਤਾ ਹੈ। ਇਸ ਦਾ ਵੀਡੀਓ ਜਲਦੀ ਹੀ ਵੀਡੀਓ ਡਾਇਰੈਕਟਰ ਵਿੱਕੀ ਵੱਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਜਾਵੇਗਾ, ਜੋ ਕਿ ਜਲਦੀ ਹੀ ਵੱਖ-ਵੱਖ ਪੰਜਾਬੀ ਚੈਨਲਾਂ ਦੇ ਨਾਲ-ਨਾਲ ਯੂ-ਟਿਊਬ 'ਤੇ ਵੀ ਚਲਾਇਆ ਜਾਵੇਗਾ। ਇਸ ਤੋਂ ਪਹਿਲਾਂ ਜਸਮੀਨ ਅਖਤਰ ਨੇ ਕਈ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ।