ਜਲੰਧਰ— 'ਗੁੱਟ 'ਤੇ ਰੁਮਾਲ', 'ਲਾਲ ਮਰੂਤੀ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਗਾਇਕਾ ਜਸਮੀਨ ਅਖਤਰ ਦਾ ਨਵਾਂ ਸਿੰਗਲ ਟਰੈਕ ਕਮਲੀ ਜੋ ਕਿ ਅੱਜ 2 ਜੂਨ ਨੂੰ ਜੈਜ਼ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ ਬਾਰੇ ਜਾਣਕਾਰੀ ਦਿੰਦਿਆਂ ਮਾਸਟਰ ਖਾਨ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਫੌਕ ਸਟਾਇਲ ਵਲੋਂ ਤਿਆਰ ਕੀਤਾ ਗਿਆ ਹੈ।
ਇਸ ਨੂੰ ਕਮਲਬੱਧ ਕੀਤਾ ਹੈ ਗੁਰਦਿਆਲ ਸ਼ੌਕੀ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਵਿੱਕੀ ਬਾਲੀਵੁੱਡ ਵਲੋਂ ਸ਼ੂਟ ਕੀਤਾ ਗਿਆ ਹੈ ਜੋ ਕਿ ਯੂ-ਟਿਊਬ ਦੇ ਨਾਲ-ਨਾਲ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।