ਮੁੰਬਈ(ਬਿਊਰੋ)— ਕਲਰਜ਼ ਦੇ ਮਸ਼ਹੂਰ ਸੀਰੀਅਲ 'ਦਿਲ ਸੇ ਦਿਲ ਤੱਕ' 'ਚ ਸਿੰਪਲ ਤੇ ਗੰਭੀਰ 'ਟੇਨੀ' ਦਾ ਕਿਰਦਾਰ ਨਿਭਾਉਣ ਵਾਲੀ ਜੈਸਮੀਨ ਭਸੀਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜੈਸਮੀਨ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਵੀ ਹੈ। ਆਪਣੇ ਪ੍ਰਸ਼ੰਸਕਾਂ ਲਈ ਜੈਸਮੀਨ ਅਕਸਰ ਆਪਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ।
ਉਨ੍ਹਾਂ ਨੇ ਇੰਸਟਾਗਰਾਮ 'ਤੇ ਬੀਤੇ ਦਿਨ ਬੇਹੱਦ ਹੌਟ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਉਂਝ ਇਹ ਤਸਵੀਰਾਂ ਅੱਗੇ ਨਾਲੋਂ ਕਾਫੀ ਵੱਖਰੀਆਂ ਲੱਗ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਨੇ ਨੈੱਟ ਦਾ ਈਨਰ ਪਾਇਆ ਹੋਇਆ ਹੈ, ਜੋ ਦੇਖਣ 'ਚ ਬੇਹੱਦ ਬੋਲਡ ਹੈ।
ਅਸਲ 'ਚ ਜੈਸਮੀਨ ਨੇ ਨਵੇਂ ਸਾਲ ਦੇ ਮੌਕੇ ਇਕ ਹੌਟ ਫੋਟੋਸ਼ੂਟ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ।
ਜੈਸਮੀਨ ਦਾ ਇਹ ਹੌਟ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ ਸੀ। ਬਲੈਕ ਇਨਰ ਨਾਲ ਵਾਈਟ ਸ਼ਰਟ 'ਚ ਜੈਸਮੀਨ ਦੀਆਂ ਹੌਟ ਅਦਾਵਾਂ ਨੇ ਪ੍ਰਸ਼ੰਸਕਾਂ ਨੂੰ ਮਦਹੋਸ਼ ਕਰ ਦਿੱਤਾ ਸੀ।