FacebookTwitterg+Mail

'ਦਿਲ ਸੇ ਦਿਲ ਤੱਕ' ਦੀ ਜੈਸਮੀਨ ਭਸੀਨ ਦੀਆਂ ਬਿਕਨੀ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ (ਦੇਖੋ ਤਸਵੀਰਾਂ)

    1/14
17 March, 2017 01:58:27 PM
ਮੁੰਬਈ— ਟੀ. ਵੀ. ਸੀਰੀਅਲ 'ਦਿਲ ਸੇ ਦਿਲ ਤੱਕ' ਦੀ ਅਭਿਨੇਤਰੀ ਜੈਸਮੀਨ ਭਸੀਨ ਨੇ ਹਾਲ ਹੀ 'ਚ ਚਿੱਟੇ ਰੰਗ ਦੀ ਬਿਕਨੀ 'ਚ ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਜੈਸਮੀਨ ਭਸੀਨ ਸ਼ੋਅ 'ਚ ਸਿਧਾਰਥ ਸ਼ੁਕਲਾ ਅਤੇ ਰਸ਼ਮੀ ਦੇਸਾਈ ਦੀ ਸਹਿ-ਕਲਾਕਾਰ ਹੈ। ਆਪਣੇ ਰੁੱਝੇ ਸ਼ੈਡਿਊਲ ਕਾਰਨ ਜੈਸਮੀਨ ਛੁੱਟੀਆਂ ਨੂੰ ਬਹੁਤ ਮਿਸ ਕਰ ਰਹੀ ਹੈ। ਇਸ ਕਰ ਕੇ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਹ ਤਸਵੀਰ ਸ਼ੇਅਰ ਕੀਤੀ ਹੈ।
ਜ਼ਿਕਰਯੋਗ ਹੈ ਕਿ ਜੈਸਮੀਨ ਭਸੀਨ ਨੇ ਜੀ. ਟੀ. ਵੀ. ਦੇ ਸ਼ੋਅ 'ਟਸ਼ਨ ਏ ਇਸ਼ਕ' ਨਾਲ ਆਪਣੇ ਟੀ. ਵੀ. ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਟਾਲੀਵੁੱਡ ਦੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਹੁਣ 'ਦਿਲ ਸੇ ਦਿਲ ਤੱਕ' 'ਚ ਵੀ ਉਸ ਭੂਮਿਕਾ ਦੀ ਪ੍ਰਸ਼ੰਸਾਂ ਕੀਤੀ ਜਾ ਰਹੀ ਹੈ। ਹਾਲ ਹੀ 'ਚ ਜੈਸਮੀਨ ਨੂੰ ਹੋਲੀ ਦੇ ਇੱਕ ਸਮਾਰੋਹ 'ਚ 'ਬਿੱਗ ਬੌਸ 10' ਦੇ ਪ੍ਰਤੀਯੋਗੀ ਮਨੂ ਪੰਜਾਬੀ ਨਾਲ ਦੇਖਿਆ ਗਿਆ ਸੀ।

Tags: Jasmin BhasinDil Se Dil TakInstagrambikini photoshootਜੈਸਮੀਨ ਭਸੀਨਦਿਲ ਸੇ ਦਿਲ ਤੱਕ