ਮੁੰਬਈ(ਬਿਊਰੋ)— ਬ੍ਰਿ੍ਰਟਿਸ਼ ਟੀ. ਵੀ. ਸੀਰੀਅਲ ਅਦਾਕਾਰਾ ਤੇ ਮਾਡਲ ਜੈਸਮੀਨ ਵਾਲੀਆ ਬੋਲਡ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਜੈਸਮੀਨ ਇਕ ਇੰਗਲਿਸ਼ ਟੀ. ਵੀ. ਪੇਸ਼ਕਰਤਾ, ਗਾਇਕਾ ਅਤੇ ਅਦਾਕਾਰਾ ਹੈ। ਜੈਸਮੀਨ ਆਪਣੇ ਪ੍ਰਸ਼ੰਸਕਾਂ ਲਈ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਦੀ ਹੀ ਰਹਿੰਦੀ ਹੈ।
ਜੈਸਮੀਨ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਭਾਰਤ ਦੀ ਮਾਨੁਸ਼ੀ ਛਿੱਲਰ ਦੀ ਹਮਸ਼ਕਲ ਹੈ।
ਉਸ ਦੀ ਕਾਫੀ ਬਿਕਨੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਲੈ ਕੇ ਉਹ ਚਰਚਾ 'ਚ ਹੈ।
ਉਹ ਕਾਫੀ ਹੌਟ ਤੇ ਦਿਲਕਸ਼ ਅਦਾਵਾਂ ਨਾਲ ਫੈਨਜ਼ ਦੇ ਦਿਲਾਂ ਨੂੰ ਲੁੱਟਦੀ ਹੈ।
ਦੱਸਣਯੋਗ ਹੈ ਕਿ ਜੈਸਮੀਨ ਲੰਡਨ 'ਚ ਰਹਿੰਦੀ ਹੈ ਅਤੇ ਅਭਿਨੈ ਤੋਂ ਇਲਾਵਾ ਉਨ੍ਹਾਂ ਨੂੰ ਸੰਗੀਤ 'ਚ ਕਾਫੀ ਦਿਲਚਸਪੀ ਹੈ।
ਉਹ 6 ਸਾਲ ਦੀ ਉਮਰ ਤੋਂ ਹੀ ਗੀਤ ਗਾਉਣ ਲੱਗ ਪਈ ਸੀ।
ਭਾਰਤ ਦੀ ਇਹ ਸੁੰਦਰੀ ਸੈਮੀ ਰਿਐਲਿਟੀ ਸ਼ੋਅ 'ਦਿ ਓਨਲੀ ਵੇਅ ਇਜ਼ ਏਸੈਕਸ' 'ਚ ਨਜ਼ਰ ਆਈ ਅਤੇ ਇਸ ਤੋਂ ਬਾਅਦ ਉਹ ਚਰਚਿਤ ਹੋਣ ਲੱਗ ਪਈ।
ਜੈਸਮੀਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।