ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਇਨ੍ਹੀਂ ਦਿਨੀਂ ਭਾਰਤ ਦਾ ਦੌਰਾ ਕਰ ਰਹੀ ਹੈ। ਉਨ੍ਹਾਂ ਦਾ ਸਾਰਾ ਪਰਿਵਾਰ ਵੀ ਉਨ੍ਹਾਂ ਨਾਲ ਪੰਜਾਬ ਆਪਣੇ ਘਰ ਆਇਆ ਹੋਇਆ ਹੈ। ਹਾਲ ਹੀ 'ਚ ਜੈਸਮੀਨ ਸੈਂਡਲਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਮਾਂ ਦੇ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਜੈਸਮੀਨ ਆਪਣੀ ਮਾਂ ਤੋਂ ਪੁੱਛ ਰਹੀ ਹੈ ਕਿ ਉਨ੍ਹਾਂ ਨੂੰ ਸਾਰੇ ਬੱਚਿਆਂ ਨੂੰ ਇਕੱਠੇ ਦੇਖ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ? ਇਸ ਦੇ ਜਵਾਬ ਦੇਣ ਲੱਗੇ ਜੈਸਮੀਨ ਦੀ ਮਾਂ ਥੋੜ੍ਹਾ ਭਾਵੁਕ ਹੋ ਜਾਂਦੀ ਹੈ ਪਰ ਬਾਅਦ 'ਚ ਭੰਗੜਾ ਪਾ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੀ ਹੈ।''
ਦੱਸ ਦੇਈਏ ਕਿ ਜੈਸਮੀਨ ਸੈਂਡਲਸ ਬਹੁਤ ਦਰਿਆ ਦਿਲ ਹੈ ਅਤੇ ਜਾਨਵਰਾਂ ਨੂੰ ਵੀ ਪਸੰਦ ਕਰਦੀ ਹੈ। ਬੀਤੇ ਦਿਨੀਂ ਜੈਸਮੀਨ ਸੈਂਡਲਸ ਨੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇਕ ਛੋਟੇ ਜਿਹੇ ਕੁੱਤੇ ਨੂੰ ਸੜਕ ਤੋਂ ਚੁੱਕ ਕੇ ਆਪਣੇ ਨਾਲ ਲੈ ਗਏ 'ਤੇ ਉਸ ਨੂੰ ਖਾਣਾ ਖਵਾ ਰਹੀ ਹੈ ਤੇ ਉਸ ਦੀ ਦੇਖ ਭਾਲ ਕਰ ਰਹੀ ਹੈ।
ਇਸ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਮਾਤਾ ਜੀ ਨਾਲ ਪਾਈ ਵੀਡੀਓ ਦੀ ਕੈਪਸ਼ਨ 'ਚ ਵੀ ਕੀਤਾ ਕਿ ''ਉਹ ਬਹੁਤ ਹੀ ਖੁਸ਼ ਹਨ ਕਿ ਉਨ੍ਹਾਂ ਨੂੰ ਇਸ ਮਹੀਨੇ ਇੰਨ੍ਹਾਂ ਕੁਝ ਕਰਨ ਦਾ ਮੌਕਾ ਮਿਲਿਆ।'' ਹਮੇਸ਼ਾ ਆਪਣੇ ਪਿਆਰ ਸਬੰਧਾਂ ਦੇ ਚਲਦਿਆਂ ਸੁਰਖੀਆਂ 'ਚ ਰਹਿਣ ਵਾਲੀ ਗੁਲਾਬੀ ਕੁਈਨ ਨੇ ਇਹ ਵੀ ਲਿਖਿਆ ਕਿ ਉਹ ਸਿੰਗਲ ਹੈ, ਇਸ ਲਈ ਬਹੁਤ ਖੁਸ਼ ਹੈ।