FacebookTwitterg+Mail

'ਗੁਲਾਬੀ ਕੁਈਨ' ਨੇ ਇਕ ਵਾਰ ਫਿਰ ਪਰਿਵਾਰ ਨੂੰ ਕੀਤਾ ਇਮੋਸ਼ਨਲ, ਵੀਡੀਓ ਵਾਇਰਲ

jasmine sandlas
20 December, 2018 11:53:09 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਇਨ੍ਹੀਂ ਦਿਨੀਂ ਪੰਜਾਬ 'ਚ ਆਈ ਹੋਈ ਹੈ, ਜਿਸ ਦੀ ਹਰ ਅਪਡੇਟ ਉਹ ਆਪਣੇ ਫੈਨਜ਼ ਨੂੰ ਆਫੀਸ਼ੀਅਲ ਪੇਜ਼ 'ਤੇ ਦਿੰਦੀ ਹੈ। ਜੈਸਮੀਨ ਨੇ ਸੰਗੀਤ ਦੇ ਖੇਤਰ 'ਚ ਜੋ ਪ੍ਰਸਿੱਧੀ ਖੱਟੀ ਹੈ, ਇਸ ਦਾ ਸਿਹਰਾ ਉਹ ਆਪਣੇ ਪਰਿਵਾਰ ਦੇ ਸਿਰ ਬੰਨ੍ਹਦੀ ਹੈ। ਹਾਲ ਹੀ 'ਚ ਜੈਸਮੀਨ ਸੈਂਡਲਸ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਖਿਆ ਹੈ 'ਅੱਜ ਮੈਂ ਜਿਸ ਬੁਲੰਦੀਆਂ 'ਤੇ ਪਹੁੰਚੀ ਹਾਂ, ਇਸ ਦੇ ਪਿੱਛੇ ਮੇਰੇ ਪਰਿਵਾਰ ਦੀਆਂ ਅਸੀਸਾਂ ਅਤੇ ਉਨ੍ਹਾਂ ਦਾ ਸਾਥ ਹੈ।'' 


ਦੱਸ ਦੇਈਏ ਕਿ ਇਸ ਵੀਡੀਓ 'ਚ ਜੈਸਮੀਨ ਸੈਂਡਲਸ ਆਪਣੇ ਪੂਰੇ ਪਰਿਵਾਰ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਜੈਸਮੀਨ ਦੀ ਮਾਂ, ਭੈਣ, ਭਰਾ ਤੇ ਪਰਿਵਾਰ ਦੇ ਕੁਝ ਹੋਰ ਮੈਂਬਰ ਨਜ਼ਰ ਆ ਰਹੇ ਹਨ। ਪੂਰਾ ਪਰਿਵਾਰ ਇਕ ਹਿੰਦੀ ਫਿਲਮ ਦੇ ਗੀਤ 'ਤੇ ਡਾਂਸ ਕਰ ਰਿਹਾ ਹੈ। ਇਸ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਜਿਸ ਸੱਭਿਆਚਾਰ 'ਚ ਜੈਸਮੀਨ ਸੈਂਡਲਸ ਵੱਡੀ ਹੋਈ ਹੈ, ਉਸ ਸੱਭਿਆਚਾਰ ਤੋਂ ਉਲਟ ਜੈਸਮੀਨ ਆਪਣੇ ਪਰਿਵਾਰ ਨਾਲ ਕਿੰਨੇ ਗੂੜ੍ਹੇ ਤਰੀਕੇ ਨਾਲ ਜੁੜੀ ਹੋਈ ਹੈ। ਜੈਸਮੀਨ ਸੈਂਡਲਸ ਲਈ ਉਸ ਦਾ ਪਰਿਵਾਰ ਹੀ ਸਭ ਕੁਝ ਹੈ।


Tags: Jasmine Sandlas Instagram Video Raat Jashan Di Ishq Da Sutta Punjabi Singer

Edited By

Sunita

Sunita is News Editor at Jagbani.